ਸ਼ੀਲੰਕਾ ਖਿਲਾਫ ਟੀ-20 ਮੈਚ ''ਚ ਤੂਫਾਨੀ ਬੱਲੇਬਾਜ਼ੀ ਕਰਨ ਵਾਲੇ ਗ੍ਰੈਂਡਹਾਮ ''ਤੇ ਪ੍ਰਸ਼ੰਸਕਾਂ ਨੇ ਕੱਢੀ ਭੜਾਸ

09/04/2019 5:49:04 PM

ਸਪੋਰਟਸ ਡੈਸਕ : ਨਿਊਜ਼ੀਲੈਂਡ ਨੇ ਸ਼੍ਰੀਲੰਕਾ ਨੂੰ ਦੂਜੇ ਟੀ-20 ਮੈਚ ਨੂੰ 4 ਵਿਕਟਾਂ ਨਾਲ ਹਰਾ ਕੇ ਸੀਰੀਜ਼ ਵਿਚ ਅਜੇਤੂ ਬੜ੍ਹਤ ਬਣਾ ਲਈ ਹੈ। ਟੀਮ ਲਈ ਆਲਰਾਊਂਡਰ ਕਾਲਿਨ ਡੀ ਗ੍ਰੈਂਡਹਾਮ ਨੇ ਬੱਲੇ ਨਾਲ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਆਪਣੀ ਟੀਮ ਨੂੰ ਜਿੱਤ ਦਿਵਾਈ। ਪੱਲੇਕੇਲੇ ਵਿਚ ਹੋਈ ਸੀਰੀਜ਼ ਦੇ ਦੂਜੇ ਮੈਚ ਵਿਚ ਉਸਨੇ 46 ਗੇਂਦਾਂ ਦਾ ਸਾਹਮਣ ਕਰ 3 ਛੱਕੇ ਅਤੇ 2 ਚੌਕਿਆਂ ਦੀ ਮਦਦ ਨਾਲ 59 ਦੌੜਾਂ ਬਣਾਈਆਂ।

ਪਹਿਲੇ ਮੈਚ 'ਚ ਵੀ ਖੇਡੀ ਸੀ ਬਿਹਤਰੀਨ ਪਾਰੀ

ਸ਼੍ਰੀਲੰਕਾ ਖਿਲਾਫ ਸੀਰੀਜ਼ ਦੇ ਪਹਿਲੇ ਮੈਚ ਵਿਚ ਵੀ ਕਾਲਿਨ ਡੀ ਗ੍ਰੈਂਡਹਾਮ ਨੇ ਬੱਲੇ ਨਾਲ ਬਿਹਤਰੀਨ ਪਾਰੀ ਖੇਡੀ ਸੀ। ਉਸਨੇ ਸਿਰਫ 28 ਗੇਂਦਾਂ 'ਚ 44 ਦੌੜਾਂ ਬਣਾ ਕੇ ਆਪਣੀ ਟੀਮ ਜਿੱਤ ਦੀ ਨੀਂਹ ਰੱਖੀ ਸੀ। ਉਹ ਆਈ. ਪੀ. ਐੱਲ. ਵਿਚ ਰਾਇਲ ਚੈਲੰਜਰਜ਼ ਦੀ ਟੀਮ ਦਾ ਹਿੱਸਾ ਹਨ ਅਤੇ ਉੱਥੇ ਉਸਦਾ ਪ੍ਰਦਰਸ਼ਨ ਕੁਝ ਖਾਸ ਨਹੀਂ ਰਿਹਾ ਹੈ। ਆਈ. ਪੀ. ਐੱਲ. 2019 ਵਿਚ ਬੈਂਗਲੁਰੂ ਲਈ ਖੇਡੇ 4 ਮੈਚਾਂ ਵਿਚ ਉਸਦੇ ਬੱਲੇ ਤੋਂ 15.33 ਦੀ ਔਸਤ ਨਾਲ 93.87 ਦੀ ਸਟ੍ਰਾਈਕ ਰੇਟ ਨਾਲ 46 ਦੌੜਾਂ ਬਣੀਆਂ ਸੀ।

ਪ੍ਰਸ਼ੰਸਕਾਂ ਨੇ ਕੀਤਾ ਟ੍ਰੋਲ

ਸ਼੍ਰੀਲੰਕਾ ਖਿਲਾਫ ਦੋਵੇਂ ਟੀ-20 ਮੈਚਾਂ ਵਿਚ ਬਿਹਤਰੀਨ ਬੱਲੇਬਾਜ਼ੀ ਕਰਨ ਤੋਂ ਬਾਅਦ ਗ੍ਰੈਂਡਹਾਮ ਪ੍ਰਸ਼ੰਸਕਾਂ ਦੇ ਨਿਸ਼ਾਨੇ 'ਤੇ ਆ ਗਏ ਹਨ। ਆਈ. ਪੀ. ਐੱਲ. ਵਿਚ ਉਸ ਨੂੰ ਸਿਰਫ 4 ਮੈਚਾਂ ਤੋਂ ਬਾਅਦ ਬੈਂਚ 'ਤੇ ਬਿਠਾ ਦਿੱਤਾ ਗਿਆ ਸੀ।