''ਆਪ ਸੇ ਤੋ ਪੁਰਾਨੀ ਦੋਸਤੀ ਹੈ ਔਰ ਰਹੇਗੀ''- Gautam Gambhir ਦੇ Tweet ''ਤੇ ਪ੍ਰਸ਼ੰਸਕਾਂ ਕੀਤੇ ਮਜ਼ੇਦਾਰ ਕੁਮੈਂਟ

06/10/2022 1:28:51 PM

ਸਪੋਰਟਸ ਡੈਸਕ- ਭਾਰਤੀ ਜਨਤਾ ਪਾਰਟੀ ਦੇ ਸਾਂਸਦ ਦੇ ਭਾਰਤੀ ਕ੍ਰਿਕਟ ਟੀਮ ਨੂੰ ਆਈ. ਸੀ. ਸੀ. (ਕੌਮਾਂਤਰੀ ਕ੍ਰਿਕਟ ਪਰਿਸ਼ਦ) ਈਵੈਂਟ 'ਚ ਆਪਣੇ ਬੱਲੇ ਨਾਲ ਵੱਡੀ ਜਿੱਤ ਦਿਵਾਉਣ ਵਾਲੇ ਗੌਤਮ ਗੰਭੀਰ ਇਨ੍ਹਾਂ ਦਿਨਾਂ 'ਚ ਆਪਣੇ ਖੇਤਰ ਦੇ ਵਿਕਾਸ ਕਰਨ 'ਚ ਰੁੱਝੇ ਹੋਏ ਹਨ। ਆਈ. ਪੀ. ਐੱਲ. 2022 'ਚ ਲਖਨਊ ਸੁਪਰ ਜਾਇੰਟਸ ਲਈ ਬਤੌਰ ਮੈਂਟੋਰ ਜੁੜੇ ਗੰਭੀਰ ਨੇ ਕ੍ਰਿਕਟ ਨਹੀਂ ਭੁਲਾਇਆ। ਇਸੇ ਦਰਮਿਆਨ ਗੌਤਮ ਗੰਭਰ ਨੇ ਸੋਸ਼ਲ ਮੀਡੀਆ ਟਵਿੱਟਰ 'ਤੇ ਇਕ ਪੋਸਟ ਅਪਲੋਡ ਕੀਤੀ ਹੈ ਜਿਸ ਦੀ ਜ਼ੋਰਾਂ ਨਲ ਚਰਚਾ ਚਲ ਰਹੀ ਹੈ। ਗੰਭੀਰ ਨੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਦੇ ਨਾਲ ਫੋਟੋ ਪੋਸਟ ਕਰਕੇ ਲਿਖਿਆ ਹੈ- ਆਪ ਸੇ ਤੋ ਪੁਰਾਣੀ ਦੋਸਤੀ ਹੈ ਔਰ ਰਹੇਗੀ ਹਰਭਜਨ ਸਿੰਘ (ਤੁਹਾਡੇ ਨਾਲ ਪੁਰਾਣੀ ਦੋਸਤੀ ਹੈ ਤੇ ਰਹੇਗੀ ਹਰਭਜਨ ਸਿੰਘ')। ਗੰਭੀਰ ਨੇ ਇਸ 'ਚ ਆਪ ਨੂੰ ਬੋਲਡ ਕੀਤਾ ਹੋਇਆ ਹੈ।

ਗੰਭੀਰ ਨੇ ਇਸ ਪੋਸਟ ਦੇ ਨਾਲ ਹਾਸੇ ਵਾਲੇ ਇਮੇਟਿਕੋਨ ਵੀ ਦਿੱਤੇ ਹਨ। ਕਦੀ ਟੀਮ ਇੰਡੀਆ 'ਚ ਇਕੱਠੇ ਖੇਡਣ ਵਾਲੇ ਗੌਤਮ ਗੰਭੀਰ ਤੇ ਹਰਭਜਨ ਸਿੰਘ ਹੁਣ ਸਿਆਸੀ ਪਿਚ 'ਤੇ ਇਕ ਦੂਜੇ ਦੇ ਵਿਰੋਧੀ ਹਨ। ਹਰਭਜਨ ਨੂੰ ਆਮ ਆਦਮੀ ਪਾਰਟੀ ਨੇ ਮਾਰਚ 2022 'ਚ ਪੰਜਾਬ ਤੋਂ ਰਾਜਸਭਾ ਲਈ ਭੇਜਿਆ ਹੈ। 

ਇਹ ਵੀ ਪੜ੍ਹੋ : IND vs SA 1st T20i : ਦੱਖਣੀ ਅਫਰੀਕਾ ਨੇ ਭਾਰਤ ਨੂੰ 7 ਵਿਕਟਾਂ ਨਾਲ ਹਰਾਇਆ

ਇਸ ਟਵੀਟ ਬਾਰੇ ਫ਼ੈਂਸ ਨੇ ਵੀ ਮਜ਼ੇ ਲੈਣੇ ਸ਼ੁਰੂ ਕਰ ਦਿੱਤੇ ਹਨ । ਰਾਵ ਨੇ ਪੁੱਛਿਆ- ਕਿਸੇ ਨੇ ਪੁੱਛਿਆ ਤੁਹਾਡੇ ਤੋ। ਰਬਾਡਾ ਦੇ ਨਾਂ ਨਾਲ ਬਣੇ ਟਵਿੱਟਰ ਅਕਾਉਂਟ ਨੇ ਰਿਪਲਾਈ ਕੀਤਾ- ਅਸੀਂ ਤੁਹਾਡੇ ਹਾਂ ਕੌਣ? ਅਭਿਸ਼ੇਕ ਨਾਂ ਦੇ ਪ੍ਰਸ਼ੰਸਕ ਨੇ ਲਿਖਿਆ- ਐਂਟੀ ਧੋਨੀ ਰੀ-ਯੂਨੀਅਨ। ਰਿਤਿਕ ਨੇ ਲਿਖਿਆ- ਸਿਰਫ਼ ਗੰਭੀਰ ਵੀ ਅਜਿਹਾ ਕਰ ਸਕਦੇ ਹਨ।

ਜ਼ਿਕਰਯੋਗ ਹੈ ਕਿ ਗੌਤਮ ਗੰਭੀਰ ਬੀਤੇ ਦਿਨੀਂ ਆਈ. ਪੀ. ਐੱਲ. 'ਚ ਹਿੱਸਾ ਲੈਣ ਦੇ ਕਾਰਨ ਚਰਚਾ 'ਚ ਆ ਗਏ ਸਨ। ਗੰਭੀਰ ਨੇ ਕਿਹਾ ਸੀ ਕਿ ਉਹ ਦਿੱਲੀ 'ਚ ਹਰ ਰੋਜ਼ ਕਈ ਹਜ਼ਾਰ ਵਿਅਕਤੀਆਂ ਨੂੰ ਭੋਜਨ ਕਰਾਉਂਦੇ ਹਨ। ਇਸ ਦਾ ਸਾਲਾਨਾ ਬਜਟ ਲਗਭਗ 2.75 ਕਰੋੜ ਰੁਪਏ ਦੇ ਆਸਪਾਸ ਹੈ। ਇਹ ਇਹਾ ਸਾਰਾ ਪੈਸਾ ਆਪਣੀ ਜੇਬ ਤੋਂ ਖ਼ਰਚਦੇ ਹਨ। ਇਸ ਦੇ ਲਈ ਉਨ੍ਹਾਂ ਨੂੰ ਅਲਗ ਤੋਂ ਕੰਮ ਕਰਨਾ ਪੈਂਦਾ ਹੈ।

ਇਹ ਵੀ ਪੜ੍ਹੋ : ਟਾਂਡਾ ਦੇ ਸੁਭਕਰਮਨ ਘੋਤੜਾ ਨੇ ਬਣਾਇਆ ਕੌਮੀ ਰਿਕਾਰਡ, 60.76 ਮੀਟਰ ਦੂਰ ਸੁੱਟਿਆ ਡਿਸਕਸ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh