ਸ਼ੇਨ ਵਾਰਨ ਦਾ ਰਿਕਾਰਡ ਸਧਾਰਨ ਸੀ, ਮਹਾਨ ਨਹੀਂ ਕਹਾਂਗਾ; ਸੁਨੀਲ ਗਾਵਸਕਰ ਦੀ ਇਸ ਟਿੱਪਣੀ 'ਤੇ ਭੜਕੇ ਫੈਂਸ

03/07/2022 2:13:19 PM

ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਦੇ ਮਹਾਨ ਖਿਡਾਰੀ ਸੁਨੀਲ ਗਾਵਸਕਰ ਨੂੰ ਆਸਟਰੇਲੀਆਈ ਮਹਾਨ ਸਪਿਨਰ ਸ਼ੇਨ ਵਾਰਨ 'ਤੇ ਕੀਤੀ ਗਈ ਗ਼ਲਤ ਟਿੱਪਣੀ ਲਈ ਆਲੋਚਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਸ਼ੋਅ ਦੇ ਦੌਰਾਨ ਗਾਵਸਕਰ ਤੋਂ ਪੁੱਛਿਆ ਗਿਆ ਕਿ ਕੀ ਉਨ੍ਹਾਂ ਦਾ ਮੰਨਣਾ ਹੈ ਕਿ ਵਾਰਨ ਕ੍ਰਿਕਟ ਦੇ ਦੇ ਸਭ ਤੋਂ ਮਹਾਨ ਸਪਿਨ ਗੇਂਦਬਾਜ਼ ਸਨ? ਇਸ 'ਤੇ ਉਨ੍ਹਾਂ ਨੇ ਟੈਸਟ ਕ੍ਰਿਕਟ ਦੇ ਸਭ ਤੋਂ ਮਹਾਨ ਤੇ ਸ਼੍ਰੀਲੰਕਾ ਦੇ ਸਾਬਕਾ ਗੇਂਦਬਾਜ਼ ਮੁਥੱਈਆ ਮੁਰਲੀਧਰਨ ਦੇ ਨਾਲ ਭਾਰਤ ਦੇ ਸਪਿਨਰਾਂ ਨੂੰ ਵਾਰਨ ਤੋਂ ਅੱਗੇ ਰੱਖਿਆ।

ਇਹ ਵੀ ਪੜ੍ਹੋ : IPL 2022 ਦਾ ਸ਼ਡਿਊਲ ਆਇਆ ਸਾਹਮਣੇ, ਜਾਣੋ ਕਿਹੜੀਆਂ ਟੀਮਾਂ ਦਰਮਿਆਨ ਹੋਵੇਗਾ ਪਹਿਲਾ ਮੁਕਾਬਲਾ

ਉਨ੍ਹਾਂ ਕਿਹਾ ਕਿ ਨਹੀਂ, ਮੈਂ ਇਹ ਨਹੀਂ ਕਹਾਂਗਾ। ਮੇਰੇ ਲਈ ਭਾਰਤੀ ਸਪਿਨਰ ਤੇ ਮੁਥੱਈਆ ਮੁਰਲੀਧਰਨ ਸ਼ੇਨ ਵਾਰਨ ਤੋਂ ਬਿਹਤਰ ਸਨ। ਗਾਵਸਕਰ ਦੇ ਵਿਸ਼ਵਾਸ ਦਾ ਸੌਖਾ ਕਾਰਨ ਇਹ ਸੀ ਕਿ ਵਾਰਨ ਨੂੰ ਭਾਰਤ ਦੇ ਖ਼ਿਲਾਫ਼ ਹੋਰਨਾਂ ਟੈਸਟ ਖੇਡਣ ਵਾਲੇ ਦੇਸ਼ਾਂ ਦੇ ਗੇਂਦਬਾਜ਼ਾਂ ਦੀ ਤਰ੍ਹਾਂ ਸਫਲਤਾ ਨਹੀਂ ਮਿਲੀ ਸੀ। ਗਾਵਸਕਰ ਨੇ ਕਿਹਾ, ਭਾਰਤ ਖ਼ਿਲਾਫ਼ ਸ਼ੇਨ ਵਾਰਨ ਦਾ ਰਿਕਰਾਡ ਦੇਖੋ। ਇਹ ਕਾਫ਼ੀ ਸਧਾਰਨ ਸੀ। ਭਾਰਤ 'ਚ, ਉਨ੍ਹਾਂ ਨੂੰ ਨਾਗਪੁਰ 'ਚ ਸਿਰਫ ਇਕ ਵਾਰ ਪੰਜ ਵਿਕਟਾਂ ਮਿਲੀਆਂ ਸਨ ਤੇ ਉਹ ਵੀ ਇਸ ਲਈ ਕਿਉਂਕਿ ਜ਼ਹੀਰ ਖਾਨ ਨੇ ਉਨ੍ਹਾਂ ਨੂੰ ਫਾਈਫਰ ਦੇਣ ਲਈ ਬੇਤਹਾਸ਼ਾ ਉਛਾਲ ਦਿੱਤਾ। ਉਨ੍ਹਾਂ ਨੂੰ ਭਾਰਤੀ ਖਿਡਾਰੀਆਂ ਖ਼ਿਲਾਫ਼ ਜ਼ਿਆਦਾ ਸਫਲਤਾ ਨਹੀਂ ਮਿਲੀ ਜੋ ਸਪਿਨ ਦੇ ਬਹੁਤ ਚੰਗੇ ਖਿਡਾਰੀ ਸਨ, ਮੈਨੂੰ ਨਹੀਂ ਲਗਦਾ ਕਿ ਮੈਂ ਉਨ੍ਹਾਂ ਨੂੰ ਸਭ ਤੋਂ ਮਹਾਨ ਕਹਾਂਗਾ।

ਉਨ੍ਹਾਂ ਕਿਹਾ ਮੁਥੱਈਆ ਮੁਰਲੀਧਰਨ ਨੂੰ ਭਾਰਤ ਦੇ ਖ਼ਿਲਾਫ ਇਕ ਵੱਡੀ ਸਫਲਤਾ ਦੇ ਨਾਲ, ਮੈਂ ਆਪਣੀ ਕਿਤਾਬ 'ਚ ਉਨ੍ਹਾਂ ਨੂੰ ਵਾਰਨ ਤੋਂ ਉੱਪਰ ਰੱਖਾਂਗਾ। ਮੁਰਲੀਧਰਨ (800) ਨੇ ਵਾਰਨ (708) ਦੀ ਤੁਲਨਾ 'ਚ ਜ਼ਿਆਦਾ ਵਿਕਟਾਂ ਲਈਆਂ। ਆਸਟਰੇਲੀਆ ਨੂੰ ਵਿਜ਼ਡਨ ਨੇ 20ਵੀਂ ਸਦੀ ਦੇ ਪੰਜ ਕ੍ਰਿਕਟਰਾਂ 'ਚੋਂ ਇਕ ਦੇ ਤੌਰ 'ਤੇ ਵੋਟ ਕੀਤਾ ਸੀ, ਜਿਨ੍ਹਾਂ ਨੂੰ ਖੇਡ ਦਾ ਸਭ ਤੋਂ ਮਹਾਨ ਸਪਿਨਰ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ : ਵਿਸ਼ਵ ਚੈਂਪੀਅਨਸ਼ਿਪ ਤੇ ਏਸ਼ੀਆਈ ਖੇਡਾਂ 'ਚ ਨਹੀਂ ਉਤਰੇਗੀ ਮੈਰੀਕਾਮ

ਦਿਲਚਸਪ ਗੱਲ ਇਹ ਹੈ ਕਿ ਵਾਰਨ ਨੇ ਬੰਗਲਾਦੇਸ਼ ਤੇ ਜ਼ਿੰਬਾਬਵੇ ਖ਼ਿਲਾਫ਼ ਸਿਰਫ਼ ਤਿੰਨ ਮੈਚ ਖੇਡੇ, ਜਿਸ 'ਚ ਉਨ੍ਹਾਂ ਨੂੰ 17 ਵਿਕਟਾਂ ਮਿਲੀਆਂ। ਜਦਕਿ ਮੁਰਲੀਧਰਨ ਨੇ 25 ਮੈਚਾਂ 'ਚ 176 ਵਿਕਟਾਂ ਲਈਆਂ। ਭਾਰਤ ਇਕਮਾਤਰ ਟੈਸਟ ਦੇਸ਼ ਸੀ ਜਿੱਥੇ ਵਾਰਨ ਨੇ ਗੇਂਦ ਖ਼ਿਲਾਫ਼ 30 ਤੋਂ ਜ਼ਿਆਦਾ ਔਸਤ ਲਿਆ ਜਿਸ 'ਚ ਲੈੱਗ ਸਪਿਨਰ ਨੇ 14 ਮੈਚਾਂ 'ਚ 47.18 'ਤੇ ਸਿਰਫ਼ 43 ਵਿਕਟਾਂ ਲਈਆਂ। ਮੁਰਲੀਧਰਨ ਨੇ 32.16 ਦੀ ਔਸਤ ਨਾਲ 105 ਵਿਕਟਾਂ ਲਈਆਂ-ਆਸਟਰੇਲੀਆ ਦੇ ਬਾਅਦ ਉਨ੍ਹਾਂ ਦਾ ਸਭ ਤੋਂ ਖ਼ਰਾਬ ਰਿਕਾਰਡ, ਜਿਸ 'ਚ ਉਨ੍ਹਾਂ ਨੇ 36.06 ਦੀ ਔਸਤ ਨਾਲ 59 ਵਿਕਟਾਂ ਲਈਆਂ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh