ਪ੍ਰਸ਼ੰਸਕ ਨੇ ਸ਼ੁਭਮਨ ਗਿੱਲ ਨੂੰ KKR ਦਾ ਕਪਤਾਨ ਬਣਾਉਣ ਦੀ ਕੀਤੀ ਮੰਗ, ਸ਼ਾਹਰੁਖ ਨੇ ਦਿੱਤਾ ਮਜ਼ੇਦਾਰ ਜਵਾਬ

01/23/2020 4:22:33 PM

ਨਵੀਂ ਦਿੱਲੀ : ਆਈ. ਪੀ. ਐੱਲ. (ਆਈ. ਪੀ. ਐੱਲ.) ਸ਼ੁਰੂ ਹੋਣ 'ਚ ਅਜੇ 3 ਮਹੀਨਿਆਂ ਦਾ ਸਮਾਂ ਬਾਕੀ ਹੈ ਪਰ ਪ੍ਰਸ਼ੰਸਕਾਂ ਨੂੰ ਇਸ ਦੀ ਬੇਸਬਰੀ ਨਾਲ ਉਡੀਕ ਹੈ। ਪਿਛਲੇ ਸੀਜ਼ਨ ਵਿਚ ਕੋਲਕਾਤਾ ਨਾਈਟ ਰਾਈਡਰਜ਼ ਦੇ ਖਰਾਬ ਪ੍ਰਦਰਸ਼ਨ ਦੇ ਬਾਅਦ ਤੋਂ ਹੀ ਦਿਨੇਸ਼ ਕਾਰਤਿਕ ਨੂੰ ਕਪਤਾਨੀ ਤੋਂ ਹਟਾ ਕੇ ਸ਼ੁਭਮਨ ਗਿੱਲ ਨੂੰ ਕਪਤਾਨ ਬਣਾਏ ਜਾਣ ਦੀ ਚਰਚਾ ਹੁੰਦੀ ਰਹੀ ਹੈ। ਹੁਣ ਇਸ ਸਵਾਲ 'ਤੇ ਟੀਮ ਦੇ ਮਾਲਕ ਸ਼ਾਹਰੁਖ ਖਾਨ ਨੇ ਜਵਾਬ ਦਿੱਤਾ ਹੈ।

ਦਰਅਸਲ, ਸ਼ਾਹਰੁਖ ਖਾਨ ਨੇ ਪ੍ਰਸ਼ੰਸਕਾਂ ਨਾਲ ਗੱਲ ਕਰਨ ਲਈ #1skSRK ਦਾ ਸੈਸ਼ਨ ਸ਼ੁਰੂ ਕੀਤਾ। ਇਸ ਸੈਸ਼ਨ ਦੌਰਾਨ ਪ੍ਰਸ਼ੰਸਕਾਂ ਨੇ ਸ਼ਾਹਰੁਖ ਨੂੰ ਕਈ ਸਵਾਲ ਕੀਤੇ, ਜਿਨ੍ਹਾਂ ਦਾ ਉਸ ਨੇ ਵੀ ਖੁਲ੍ਹ ਕੇ ਜਵਾਬ ਦਿੱਤਾ। ਇਕ ਪ੍ਰਸ਼ੰਸਕ ਨੇ ਸ਼ਾਹਰੁਖ ਤੋਂ ਸਵਾਲ ਪੁੱਛਿਆ ਕਿ ਸ਼ੁਭਮਨ ਗਿੱਲ ਨੂੰ ਕਦੋਂ ਕੋਲਕਾਤਾ ਨਾਈਟ ਰਾਈਡਰਜ਼ ਦਾ ਕਪਤਾਨ ਬਣਾਇਆ ਜਾਵੇਗਾ।

ਦੱਸ ਦਈਏ ਕਿ ਗੌਤਮ ਗੰਭੀਰ ਨੇ ਆਪਣੀ ਕਪਤਾਨੀ ਵਿਚ ਸਾਲ 2012 ਅਤੇ 2014 ਵਿਚ ਕੋਲਕਾਤਾ ਨਾਈਟ ਰਾਈਡਰਜ਼ ਨੂੰ ਆਈ. ਪੀ. ਐੱਲ. ਚੈਂਪੀਅਨ ਬਣਾਇਆ ਸੀ। ਗੰਭੀਰ ਨੇ ਕੋਲਕਾਤਾ ਛੱਡਣ ਤੋਂ ਬਾਅਦ ਦਿਨੇਸ਼ ਕਾਰਤਿਕ ਨੂੰ ਕਪਤਾਨ ਬਣਾਇਆ ਸੀ ਪਰ ਉਸ ਦੀ ਕਪਤਾਨੀ ਵਿਚ ਟੀਮ ਦੇ ਖਰਾਬ ਪ੍ਰਦਰਸ਼ਨ ਦੇ ਬਾਅਦ ਤੋਂ ਹੀ ਕਾਰਤਿਕ ਨੂੰ ਕਪਤਾਨੀ ਤੋਂ ਹਟਾਏ ਜਾਣ ਦੀਆਂ ਚਰਚਾਵਾਂ ਹੁੰਦੀਆਂ ਰਹੀਆਂ ਹਨ। ਸ਼ੁਭਮਨ ਗਿੱਲ ਨੇ ਸਾਲ 2018 ਵਿਚ ਅੰਡਰ-19 ਵਰਲਡ ਕੱਪ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ, ਜਿਸ ਤੋਂ ਬਾਅਦ ਕੇ. ਕੇ. ਆਰ. ਨੇ ਉਸ ਨੂੰ ਆਪਣੀ ਟੀਮ ਵਿਚ ਸ਼ਾਮਲ ਕੀਤਾ ਸੀ। ਪਿਛਲੇ 2 ਸੀਜ਼ਨ ਵਿਚ ਸ਼ੁਭਮਨ ਨੇ ਹੁਣ ਤਕ ਖੇਡੇ ਗਏ 27 ਮੈਚਾਂ ਵਿਚ 132.36 ਦੀ ਸਟ੍ਰਾਈਕ ਰੇਟ ਅਤੇ 33.26 ਦੀ ਔਸਤ ਨਾਲ 499 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਸ ਨੇ 4 ਅਰਧ ਸੈਂਕੜੇ ਲਗਾਏ ਹਨ ਅਤੇ ਉਸਦਾ ਸਰਵਉੱਚ ਸਕੋਰ 76 ਦੌੜਾਂ ਹਨ।

 


Related News