ਮੈਚ ਦੀ ਟਾਸ ਦੌਰਾਨ ਕਪਤਾਨ ਡੂ ਪਲੇਸਿਸ ਦੀ ਇਸ ਚਾਲ ਦਾ ਕੋਹਲੀ ਨੇ ਇੰਝ ਦਿੱਤਾ ਜਵਾਬ

10/19/2019 11:32:00 AM

ਸਪੋਰਟਸ ਡੈਸਕ— ਭਾਰਤ ਅਤੇ ਦੱਖਣ ਅਫਰੀਕਾ ਵਿਚਾਲੇ ਤਿੰਨ ਮੈਚਾਂ ਦੀ ਟੈਸਟ ਸੀਰੀਜ ਦਾ ਆਖਰੀ ਮੁਕਾਬਲਾ ਅੱਜ ਤੋਂ ਰਾਂਚੀ 'ਚ ਖੇਡਿਆ ਜਾ ਰਿਹਾ। ਜਿੱਥੇ ਟੀਮ ਇੰਡੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।ਜਿੱਥੇ ਮੈਦਾਨ 'ਤੇ ਕਪਤਾਨ ਵਿਰਾਟ ਕੋਹਲੀ ਸਣੇ ਨਿਯਮਿਤ ਕਪਤਾਨ ਫਾਫ ਡੂ ਪਲੇਸਿਸ ਅਤੇ ਟਾਸ ਕੈਪਟਨ ਬਾਵੁਮਾ ਕੁੱਲ ਤਿੰਨ ਕਪਤਾਨ ਟਾਸ ਲਈ ਪੁੱਜੇ। ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ।

ਦਰਅਸਲ, ਜਦੋਂ ਮੈਚ ਦੀ ਟਾਸ ਹੋਈ ਤਾਂ ਇਕ ਵਾਰ ਫਿਰ ਕਪਤਾਨ ਕੋਹਲੀ ਨੇ ਉਸ 'ਚ ਜਿੱਤ ਹਾਸਲ ਕਰ ਲਈ ਅਤੇ ਪਲੇਸਿਸ ਦੀ ਇਹ ਤਰਕੀਬ ਵੀ ਕੰਮ ਨਾ ਆਈ। ਪਲੇਸਿਸ ਦੇ ਇਸ ਕਦਮ ਨਾਲ ਕਈ ਲੋਕ ਹੈਰਾਨ ਹੋਏ ਅਤੇ ਕੁਝ ਲੋਕਾਂ ਦਾ ਹਾੱਸਾ ਨਹੀਂ ਰੁਕਿਆ। ਇੱਥੋਂ ਤਕ ਕਿ ਕਪਤਾਨ ਕੋਹਲੀ ਵੀ ਹੱਸਦੇ ਹੋਏ ਵਿਖਾਈ ਦਿੱਤੇ। ਦੱਖਣੀ ਅਫਰੀਕਾ ਦੇ ਕਪਤਾਨ ਫਾਫ ਏਸ਼ੀਆ 'ਚ ਲਗਾਤਾਰ 9 ਟਾਸ ਹਾਰ ਚੁੱਕੇ ਸਨ।  ਇਸ ਵਜ੍ਹਾ ਕਰਕੇ ਇੱਥੇ ਰਾਂਚੀ 'ਚ ਟਾਸ ਲਈ ਉਹ ਆਪਣੇ ਨਾਲ ਬਾਵੁਮਾ ਨੂੰ ਲੈ ਕੇ ਉਤਰੇ। ਹਾਲਾਂਕਿ ਇਸ ਦੇ ਬਾਵਜੂਦ ਟਾਸ ਦੇ ਨਤੀਜੇ 'ਚ ਕੋਈ ਤਬਦੀਲੀ ਨਹੀਂ ਹੋਈ। ਵੇਖਿਆ ਜਾਵੇ ਤਾਂ ਉਨ੍ਹਾਂ ਦੀ ਕਪਤਾਨੀ 'ਚ ਦੱ. ਅਫਰੀਕਾ ਨੇ ਏਸ਼ਿਆ 'ਚ ਲਗਾਤਾਰ 10ਵੀਂ ਵਾਰ ਟਾਸ ਹਾਰੀ ਹੈ।  ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਡੂ ਪਲੇਸਿਸ ਆਪਣੇ ਨਾਲ ਟਾਸ ਕੈਪਟਨ ਲੈ ਕੇ ਮੈਦਾਨ 'ਤੇ ਉਤਰੇ। ਉਥੇ ਹੀ ਪਲੇਸਿਸ ਨੇ ਇਸ ਤੋਂ ਬਾਅਦ ਕਿਹਾ ਕਿ ਹਾਂ ਇਹ ਮੇਰੇ ਲਈ ਕਾਫ਼ੀ ਨਿਰਾਸ਼ਾਜਨਕ ਰਿਹਾ ਹੈ। ਉਨ੍ਹਾਂ ਨੇ ਮੈਚ ਤੋਂ ਇਕ ਦਿਨ ਪਹਿਲਾਂ ਹੀ ਇਸ ਤਰ੍ਹਾਂ ਦੇ ਕਿਸੇ ਪ੍ਰਯੋਗ ਵੱਲ ਇਸ਼ਾਰਾ ਕੀਤਾ ਸੀ।