ਵਿਕਟ ਨੂੰ ਲੱਗ ਕੇ ਗਈ ਗੇਂਦ, ਪਰ ਨਾਟ ਆਊਟ ਰਿਹਾ ਚੇਨਈ ਦਾ ਇਹ ਬੱਲੇਬਾਜ਼

04/22/2019 1:32:02 PM

ਸਪੋਰਟਸ ਡੈਸਕ— ਚੇਂਨਈ ਸੁਪਰ ਕਿੰਗਜ਼ ਦੇ ਖਿਲਾਫ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੂੰ ਵਿਰਾਟ ਕੋਹਲੀ ਨੇ ਪਲੇਇੰਗ ਇਲੈਵਨ 'ਚ ਖੇਡਣ ਦਾ ਮੌਕਾ ਦਿੱਤਾ। ਉਮੇਸ਼ ਨੂੰ ਇਸ ਸੀਜ਼ਨ ਆਰ. ਸੀ. ਬੀ ਤੋਂ ਜ਼ਿਆਦਾ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ ਹੈ। ਹਾਲਾਂਕਿ ਚੇਨਈ ਦੇ ਖਿਲਾਫ ਉਮੇਸ਼ ਯਾਦਵ ਨੇ ਸ਼ੁਰੂਆਤੀ ਓਵਰਸ ਕਾਫ਼ੀ ਚੰਗੇ ਕੱਢੇ। ਡੇਲ ਸਟੇਨ ਨੇ ਪਹਿਲਾਂ ਹੀ ਓਵਰ 'ਚ 162 ਦੌੜਾਂ ਦਾ ਪਿੱਛਾ ਕਰਨ ਉਤਰੀ ਚੇਨਈ ਨੂੰ ਸ਼ੇਨ ਵਾਟਸਨ ਤੇ ਸੁਰੇਸ਼ ਰੈਨਾ ਦੇ ਰੂਪ 'ਚ ਦੋ ਵੱਡੇ ਝੱਟਕੇ ਦਿੱਤੇ। 6 ਦੌੜਾਂ 'ਤੇ ਦੋ ਵਿਕਟਾਂ ਗੁਆਨ ਤੋਂ ਬਾਅਦ ਫਾਫ ਡੂ ਪਲੇਸਿਸ ਤੇ ਅੰਬਾਤੀ ਰਾਇਡੂ ਟੀਮ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਦੌਰਾਨ ਪਾਰੀ ਦਾ ਤੀਜਾ ਓਵਰ ਪਾਊਣ ਆਏ ਉਮੇਸ਼ ਯਾਦਵ ਨੇ ਆਪਣੀ ਦੂਜੀ ਹੀ ਗੇਂਦ 'ਤੇ ਪਲੇਸਿਸ ਨੂੰ ਲਗਭਗ ਬੋਲਡ ਕਰ ਦਿੱਤਾ। ਉਮੇਸ਼ ਦੀ ਗੇਂਦ ਸਟੰਪ ਲੱਗ ਕੇ ਪਾਰਥਿਵ ਪਟੇਲ ਦੇ ਹੱਥਾਂ 'ਚ ਗਈ। ਗੇਂਦ ਸਟੰਪ 'ਤੇ ਲੱਗਣ ਦੇ ਬਾਵਜੂਦ ਲਾਈਟ ਨਹੀਂ ਜੱਗੀਆਂ ਤੇ ਨਾ ਹੀ ਬੇਲਸ ਹੇਠਾਂ ਡਿੱਗੀਆਂ। ਇਸ ਘਟਨਾ ਨੂੰ ਵੇਖ ਵਿਕਟਕੀਪਰ ਪਾਰਥਿਵ ਪਟੇਲ ਸਹਿਤ ਉਮੇਸ਼ ਯਾਦਵ ਵੀ ਹੈਰਾਨ ਰਹਿ ਗਏ।

ਹਾਲਾਂਕਿ, ਇਸ ਮੈਚ 'ਚ,ਫਾਫ ਡੂ ਪਲੇਸਿਸ ਨੂੰ ਉਮੇਸ਼ ਯਾਦਵ ਨੇ ਹੀ ਪਵੇਲੀਅਨ ਵਾਪਸ ਭੇਜਣ ਦਾ ਕੰਮ ਕੀਤਾ। ਪਲੇਸਿਸ ਨੂੰ 15 ਦੇ ਸਕੋਰ 'ਤੇ ਉਮੇਸ਼ ਨੇ ਏ. ਬੀ ਡਿਵਿਲੀਅਰਸ ਦੇ ਹੱਥੋਂ ਕੈਚ ਆਉਟ ਕਰਾਇਆ। ਪਲੇਸਿਸ ਦੇ ਇਲਾਵਾ ਉਮੇਸ਼ ਦੇ ਹਿੱਸੇ 'ਚ ਕੇਦਾਰ ਜਾਧਵ ਦੀ ਵਿਕਟ ਵੀ ਆਈ। ਯਾਦਵ ਦਾ ਕੈਚ ਵੀ ਡਿਵਿਲੀਅਰਸ ਨੇ ਫੜਨ ਦਾ ਕੰਮ ਕੀਤਾ। ਪਾਰੀ ਦੇ ਆਖਰੀ ਓਵਰ 'ਚ ਉਮੇਸ਼ ਮਹਿੰਗੇ ਰਹੇ ਤੇ ਧੋਨੀ ਨੂੰ 24 ਦੌੜਾਂ ਦੇ ਬੈਠੇ। ਚਾਰ ਓਵਰ  ਦੇ ਆਪਣੇ ਸਪੇਲ 'ਚ ਉਮੇਸ਼ ਨੇ 47 ਦੌੜਾਂ ਦੇ ਕੇ ਦੋ ਵਿਕਟ ਆਪਣੇ ਖਾਤੇ 'ਚ ਸ਼ਾਮਲ ਕੀਤੀਆਂ।