ਮੁਸ਼ਕਲ 'ਚ ਫਸੀ ਸਾਊਥ ਅਫਰੀਕਾ ਕ੍ਰਿਕਟ ਟੀਮ, ਕਪਤਾਨ ਨੇ ਲਿਆ ਇਹ ਫੈਸਲਾ

11/17/2018 2:57:12 PM

ਨਵੀਂ ਦਿੱਲੀ— ਦੱਖਣੀ ਅਫਰੀਕਾ ਦੇ ਕਪਤਾਨ ਫਾਫ ਡੂ ਪਲੇਸਿਸ ਨੇ ਕਿਹਾ ਕਿ 2020 'ਚ ਆਸਟ੍ਰੇਲੀਆ 'ਚ ਹੋਣ ਵਾਲਾ ਟੀ-20 ਵਿਸ਼ਵ ਕੱਪ ਉਨ੍ਹਾਂ ਦਾ ਆਖਰੀ ਟੂਰਨਾਮੈਂਟ ਹੋਵੇਗਾ। ਇਸ 34 ਸਾਲਾਂ ਖਿਡਾਰੀ ਨੇ ਦੋ ਵਾਰ 2014 ਅਤੇ 2016 'ਚ ਵਿਸ਼ਵ ਟੀ-20 'ਚ ਆਪਣੇ ਦੇਸ਼ ਦੀ ਅਗਵਾਈ ਕੀਤੀ ਸੀ ਉਹ ਸੰਨਿਆਸ ਲੈਣ ਤੋਂ ਪਹਿਲਾਂ ਇਕ ਹੋਰ ਟੂਰਨਾਮੈਂਟ 'ਚ ਖੇਡਣ ਦੇ ਇਛੁੱਕ ਹਨ। ਡੂ ਪਲੇਸਿਸ ਨੇ ਆਸਟ੍ਰੇਲੀਆ ਖਿਲਾਫ ਸ਼ਨੀਵਾਰ ਨੂੰ ਹੋਣ ਵਾਲੇ ਇਕਮਾਤਰ ਟੀ-20 ਤੋਂ ਪਹਿਲਾ ਕਿਹਾ,' ਮੈਂ 2020 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਤੱਕ ਖੇਡਣ 'ਤੇ ਧਿਆਨ ਦੇ ਰਿਹਾ ਹਾਂ। ਹੁਣ ਤੱਕ ਦੀ ਮੇਰੀ ਸੋਚ ਦੇ ਹਿਸਾਬ ਨਾਲ ਇਹ ਮੇਰਾ ਆਖਰੀ ਟੂਰਨਾਮੈਂਟ ਹੋਵੇਗਾ।' ਫਾਫ ਡੂ ਪਲੇਸਿਸ ਅਜੇ 34 ਸਾਲ ਦੇ ਹਨ। ਉਨ੍ਹਾਂ ਨੇ ਦੋ ਬਾਰ 2014 ਅਤੇ 2016 'ਚ ਵਿਸ਼ਵ ਟੀ-20 'ਚ ਆਪਣੇ ਦੇਸ਼ ਦੀ ਕਪਤਾਨੀ ਕੀਤੀ ਹੈ। ਡੂ ਪਲੇਸਿਸ ਦੇ ਕਰੀਅਰ ਨੂੰ ਅਜੇ ਸਿਰਫ ਸੱਤ ਸਾਲ ਹੀ ਹੋਏ ਹਨ। ਉਨ੍ਹਾਂ ਨੇ 2011 'ਚ ਪਹਿਲਾਂ ਵਨ ਡੇ ਅਤੇ 2012 'ਚ ਪਹਿਲਾਂ ਟੈਸਟ ਅਤੇ ਪਹਿਲਾਂ ਟੀ-20 ਮੈਚ ਖੇਡਿਆ ਸੀ। ਇਨ੍ਹਾਂ ਸੱਤ ਸਾਲਾਂ 'ਚ ਉਹ 54 ਟੈਸਟ, 124 ਵਨ ਡੇ ਅਤੇ 41 ਟੀ-20 ਮੈਚ ਖੇਡ ਚੁੱਕੇ ਹਨ। ਉਹ ਆਈ.ਪੀ.ਐੱਲ. 'ਚ ਚੇਨਈ ਸੁਪਰਕਿੰਗਜ਼ ਵੱਲੋਂ ਖੇਡਦੇ ਹਨ।

ਆਸਟ੍ਰੇਲੀਆ 'ਚ 2020 'ਚ 18 ਅਕਤੂਬਰ ਤੋਂ 15 ਨਵੰਬਰ ਵਿਚਕਾਰ ਟੀ-20 ਵਿਸ਼ਵ ਕੱਪ ਖੇਡਿਆ ਜਾਵੇਗਾ। ਦੱਖਣੀ ਅਫਰੀਕੀ ਕ੍ਰਿਕਟ ਟੀਮ ਨੇ ਹਾਲ ਹੀ 'ਚ ਆਸਟ੍ਰੇਲੀਆ ਕ੍ਰਿਕਟ ਟੀਮ ਨੂੰ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ 'ਚ 2-1 ਦੇ ਅੰਤਰ ਨਾਲ ਮਾਤ ਦੇ ਕੇ ਸੀਰੀਜ਼ ਆਪਣੇ ਨਾਂ ਕਰ ਲਈ। ਸ਼ਨੀਵਾਰ ਨੂੰ ਦੋਵੇਂ ਟੀਮਾਂ ਵਿਚਕਾਰ ਇਕਮਾਤਰ ਟੀ-20 ਮੈਚ ਖੇਡਿਆ ਜਾਣਾ ਹੈ।
 

suman saroa

This news is Content Editor suman saroa