ਐੱਫ. ਏ. ਕੱਪ ਮੈਚ ''ਚ ਲੀਵਰਪੂਲ ਨੇ ਐਵਰਟਨ ਨੂੰ ਹਰਾਇਆ

01/06/2018 11:47:37 PM

ਲੀਵਰਪੂਲ — ਵਿਰਜਲ ਵਨ ਦਿਕ ਨੇ ਲੀਵਰਪੂਲ ਲਈ ਆਪਣੇ ਪਹਿਲੇ ਮੈਚ 'ਚ ਗੋਲ ਕਰ ਕੇ ਐੱਫ. ਏ. ਕੱਪ ਮੈਚ ਵਿਚ ਐਵਰਟਨ ਵਿਰੁੱਧ ਟੀਮ ਨੂੰ 2-1 ਨਾਲ ਜਿੱਤ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਈ। ਵਨ ਦਿਕ ਨੂੰ ਲੀਵਰਪੂਲ ਨੇ ਸਾਊਥੰਪਟਨ ਤੋਂ ਰਿਕਾਰਡ 7.5 ਕਰੋੜ ਯੂਰੋ ਦੀ ਕੀਮਤ 'ਤੇ ਟੀਮ ਨਾਲ ਜੋੜਿਆ ਹੈ, ਜਿਸ ਨਾਲ ਉਹ ਦੁਨੀਆ ਦਾ ਸਭ ਤੋਂ ਮਹਿੰਗਾ ਡਿਫੈਂਡਰ ਬਣ ਗਿਆ ਹੈ।
ਲੀਵਰਪੂਲ ਨੂੰ ਮੈਚ ਦੇ 35ਵੇਂ ਮਿੰਟ 'ਚ ਪੈਨਲਟੀ ਮਿਲੀ, ਜਿਸ ਨੂੰ ਜੇਮਸ ਮਿਲਨਰ ਨੇ ਗੋਲ 'ਚ ਬਦਲ ਕੇ ਟੀਮ ਨੂੰ 1-0 ਨਾਲ ਅੱਗੇ ਕਰ ਦਿੱਤਾ। ਮੈਚ ਦੇ ਦੂਜੇ ਹਾਫ ਵਿਚ (67ਵੇਂ ਮਿੰਟ) ਐਵਰਟਨ ਲਈ ਜਿਲਫੀ ਸਿਗੂਦਰਸਨ ਨੇ ਗੋਲ ਕਰ ਕੇ ਮੈਚ ਨੂੰ ਬਰਾਬਰੀ 'ਤੇ ਲਿਆ ਦਿੱਤਾ। ਮੈਚ ਖਤਮ ਹੋਣ ਤੋਂ ਛੇ ਮਿੰਟ ਪਹਿਲਾਂ ਵਨ ਦਿਕ ਨੇ ਗੋਲ ਕਰ ਕੇ ਟੀਮ ਲਈ ਜੇਤੂ ਗੋਲ ਕਰ ਦਿੱਤਾ। ਦੋਵਾਂ ਟੀਮਾਂ ਵਿਚਾਲੇ ਇਹ 230ਵਾਂ ਮੁਕਾਬਲਾ ਸੀ।