ਚਾਂਥਮ ਨੇ ਕੀਤੀ ਸ਼ਾਨਦਾਰ ਫੀਲਡਿੰਗ, ਮੋਰਗਨ ਨੇ ਇਸ ਖਿਡਾਰੀ ਨਾਲ ਕੀਤੀ ਤੁਲਨਾ

Tuesday, Nov 10, 2020 - 02:05 AM (IST)

ਸ਼ਾਰਜਾਹ- ਬੀਬੀਆਂ ਦੇ ਟੀ-20 ਚੈਲੰਜ ਦੌਰਾਨ ਜਦੋ ਟ੍ਰੇਲਬਲੇਜ਼ਰਸ ਤੇ ਸੁਪਰਨੋਵਾਜ ਦੇ ਵਿਚਾਲੇ ਫਾਈਨਲ ਮੈਚ ਖੇਡਿਆ ਜਾ ਰਿਹਾ ਸੀ ਤਾਂ ਟ੍ਰੇਲਬਲੇਜ਼ਰਸ ਦੀ ਖਿਡਾਰਨ ਨਥਾਕਨ ਚਾਂਥਮ ਆਪਣੀ ਫੀਲਡਿੰਗ ਦੀ ਕੋਸ਼ਿਸ਼ ਦੇ ਲਈ ਸੋਸ਼ਲ ਮੀਡੀਆ 'ਤੇ ਚਰਚਾ ਦਾ ਕਾਰਨ ਬਣ ਗਈ ਹੈ। ਦਰਅਸਲ, ਦੂਜੇ ਓਵਰ ਦੀ ਪਹਿਲੀ ਹੀ ਗੇਂਦ ਨੂੰ ਜੇਮਿਮਾ ਨੇ ਥਰਡ ਮੈਨ ਵੱਲ ਖੇਡਿਆ ਸੀ। ਚਾਂਥਮ ਗੇਂਦ ਦੇ ਪਿੱਛੇ ਦੌੜੀ ਤੇ ਸ਼ਾਨਦਾਰ ਡਾਈਵ ਲਗਾ ਕੇ ਗੇਂਦ ਨੂੰ ਰੋਕ ਲਿਆ। ਚਾਂਥਮ ਦੀ ਇਸ ਕੋਸ਼ਿਸ਼ ਨੂੰ ਦੇਖ ਕੇ ਇੰਗਲੈਂਡ ਤੇ ਕੋਲਕਾਤਾ ਨਾਈਟ ਰਾਈਡਰਜ਼ ਦੇ ਕਪਤਾਨ ਇਯੋਨ ਮੋਰਗਨ ਨੇ ਇਸਦੀ ਤੁਲਨਾ ਨਿਕੋਲਸ ਪੂਰਨ ਦੇ ਨਾਲ ਕਰ ਦਿੱਤੀ।


ਦਰਅਸਲ, ਦਿੱਲੀ ਦੇ ਵਿਰੁੱਧ ਇਕ ਮੈਚ 'ਚ ਨਿਕੋਲਸ ਪੂਰਨ ਨੇ ਬਾਊਂਡਰੀ 'ਤੇ ਸ਼ਾਨਦਾਰ ਕੋਸ਼ਿਸ਼ ਕੀਤੀ ਸੀ, ਉਸ ਦੀ ਇਸ ਕੋਸ਼ਿਸ਼ ਦੀ ਸੋਸ਼ਲ ਮੀਡੀਆ ਸਮੇਤ ਕਈ ਦਿੱਗਜਾਂ ਨੇ ਖੂਬ ਤਾਰੀਫ ਕੀਤੀ ਸੀ। ਠੀਕ ਇਸੇ ਤਰ੍ਹਾਂ ਚਾਂਥਮ ਨੇ ਜਦੋ ਫੀਲਡਿੰਗ ਕੀਤੀ ਤਾਂ ਮੋਰਗਨ ਨੇ ਲਿਖਿਆ- ਕੀ ਇਸਦੀ ਨਿਕੋਲਸ ਪੂਰਨ ਦੇ ਨਾਲ ਤੁਲਨਾ ਕੀਤੀ ਜਾ ਸਕਦੀ ਹੈ।

 

Gurdeep Singh

This news is Content Editor Gurdeep Singh