ਯੂਰਪੀਅਨ ਕ੍ਰਿਕਟ ਲੀਗ ਨੂੰ ਮਿਲਿਆ ਯੂਰੋ ਟੀ-20 ਸਲੇਮ ਦਾ ਨਾਂ

03/20/2019 9:29:00 PM

ਮੁੰਬਈ— ਆਇਰਲੈਂਡ, ਹਾਲੈਂਡ ਤੇ ਸਕਾਟਲੈਂਡ ਦੇ 3 ਹਫਤੇ ਤਕ ਚੱਲਣ ਵਾਲੇ ਯੂਰੋ ਟੀ-20 ਕੱਪ ਨੂੰ ਯੂਰੋ ਟੀ-20 ਸਲੇਮ ਦਾ ਨਾਂ ਦਿੱਤਾ ਗਿਆ ਹੈ। 3 ਕ੍ਰਿਕਟ ਬੋਰਡ ਦੇ ਸਾਂਝੇ ਰੂਪ ਨਾਲ ਮੇਜਬਾਨੀ ਕਰਨ ਵਾਲੇ ਇਸ ਟੂਰਨਾਮੈਂਟ ਦਾ ਆਗਾਜ 30 ਅਗਸਤ ਤੋਂ ਹੋਵੇਗਾ ਤੇ ਇਹ 22 ਸਤੰਬਰ ਤਕ ਚੱਲੇਗਾ। ਦੁਨੀਆ ਦੀ ਹੋਰ ਟੀ-20 ਲੀਗ ਦੀ ਤਰ੍ਹਾਂ ਇਸ ਲੀਗ 'ਚ ਵੀ ਸ਼ਹਿਰ ਆਧਾਰਿਤ 6 ਫ੍ਰੈਂਚਾਇਜ਼ੀ ਟੀਮਾਂ ਹੋਣਗੀਆਂ। ਹਰ ਦੇਸ਼ ਦੀਆਂ 2 ਟੀਮਾਂ ਹੋਣਗੀਆਂ, ਜਿਸ 'ਚ ਬੇਲਫਾਸਟ, ਡਬਲਿਨ, ਏਡਿਨਬਰਗ ਤੇ ਗਲਾਸਗੋ ਆਇਰਲੈਂਡ ਤੇ ਸਕਾਟਲੈਂਡ ਦੀ ਫ੍ਰੈਂਚਾਇਜ਼ੀ ਹੋਣਗੀਆਂ। 2 ਹੋਰ ਡਚ ਟੀਮਾਂ ਦੇ ਬਾਰੇ 'ਚ ਅਜੇ ਤਕ ਐਲਾਨ ਨਹੀਂ ਕੀਤਾ ਗਿਆ ਹੈ। ਹਾਲਾਂਕਿ ਐਮਸਟਲਵੀਨ ਦਾ ਵੀ. ਆਰ. ਏ. ਮੈਦਾਨ ਇਨ੍ਹਾਂ 'ਚੋਂ ਇਕ ਸਥਾਨ ਹੋ ਸਕਦਾ ਹੈ ਜਦਕਿ ਦੂਸਰਾ ਸਥਾਨ ਰੋਟਰਡਮ ਜਾ ਦ ਹੇਗ ਨੂੰ ਸਥਾਨ ਦੇ ਰੂਪ 'ਚ ਚੁਣਿਆ ਜਾ ਸਕਦਾ ਹੈ। ਟੂਰਨਾਮੈਂਟ 'ਚ ਕੁੱਲ 33 ਮੈਚ ਹੋਣਗੇ, ਜਿਸ ਗਰੁੱਪ ਪੜਾਅ, ਸੈਮੀਫਾਈਨਲ ਤੇ ਫਾਈਨਲ ਸ਼ਾਮਲ ਹਨ। ਹਰ ਫ੍ਰੈਂਚਾਇਜ਼ੀ ਦੀ ਟੀਮ 'ਚ ਘੱਟੋ-ਘੱਟ 9 ਘਰੇਲੂ ਤੇ ਜ਼ਿਆਦਾਤਰ 7 ਵਿਦੇਸ਼ੀ ਖਿਡਾਰੀ ਹੋਣਗੇ।

Gurdeep Singh

This news is Content Editor Gurdeep Singh