ਜਰਮਨੀ ਨੇ ਯੂਰੋ ਕੁਆਲੀਫਾਇਰ ਵਿਚ ਨੀਦਰਲੈਂਡ ਨੂੰ ਹਰਾਇਆ

03/25/2019 4:22:04 PM

ਪੈਰਿਸ : ਜਰਮਨੀ ਨੇ ਨਿਕੋ ਸ਼ੁਲਜ਼ ਦੇ ਗੋਲ ਦੀ ਬਦੌਲਤ ਉਤਰਾਅ-ਚੜਾਅ ਭਰੇ ਯੂਰੋ 2020 ਕੁਆਲੀਫਾਇਰ ਵਿਚ ਨੀਦਰਲੈਂਡ 'ਤੇ 3-2 ਦੀ ਰੋਮਾਂਚਕ ਜਿੱਤ ਦਰਜ ਕੀਤੀ। ਵਿਸ਼ਵ ਕੱਪ ਦੇ ਫਾਈਨਲ ਵਿਚ ਜਗ੍ਹਾ ਬਣਾਉਣ ਵਾਲੇ ਕ੍ਰੋਏਸ਼ੀਆ ਨੂੰ ਹੰਗਰੀ ਖਿਲਾਫ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ 100ਵਾਂ ਕੌਮਾਂਤਰੀ ਮੈਚ ਖੇਡ ਰਹੇ ਐਡਮ ਹੇਜ਼ਾਰਡ ਦੇ ਗੋਲ ਦੀ ਮਦਦ ਨਾਲ ਬੈਲਜੀਅਮ ਨੂੰ 2-0 ਨਾਲ ਹਰਾਇਆ। ਜਰਮਨੀ ਨੇ ਏ. ਸਟਰਡਮ ਵਿਚ ਲੇਰੋਏ ਸੇਨ ਅਤੇ ਸਰਜ ਗਨੇਬਰੀ ਦੇ ਗੋਲ ਦੀ ਬਦੋਲਤ 2-0 ਦੀ ਬੜ੍ਹਤ ਬਣਾ ਲਈ ਸੀ ਪਰ ਦੂਜੇ ਹਾਫ ਵਿਚ ਮਾਥਿਮ ਡੀ ਲਿਗਟ ਅਤੇ ਮੇਫਿਸ ਡੇਪਾਏ ਦੇ ਗੋਲ ਨਾਲ ਮੇਜ਼ਬਾਨ ਟੀਮ  ਬਰਾਬਰੀ ਹਾਸਲ ਕਰਨ 'ਚ ਸਫਲ ਰਹੀ। ਮੈਚ ਹਾਲਾਂਕਿ ਜਦੋਂ ਡਰਾਅ ਵੱਲ ਵੱਧ ਰਿਹਾ ਸੀ ਤੱਦ 25 ਸਾਲ ਦੇ ਨਿਕੋ ਨੇ ਗੋਲ ਕਰ ਕੇ 4 ਵਾਰ ਦੇ ਵਿਸ਼ਵ ਚੈਂਪੀਅਨ ਜਰਮਨੀ ਨੂੰ ਜਿੱਤ ਦਿਵਾ ਦਿੱਤੀ।