ਜਦ ਮਯੰਕ ਦੇ ਹੈਲਮੈਟ 'ਤੇ ਲੱਗੀ 142k/h ਦੀ ਰਫਤਾਰ ਨਾਲ ਗੇਂਦ, ਫਿਰ ਇੰਝ ਦਿੱਤਾ ਜਵਾਬ (ਵੀਡੀਓ)

10/10/2019 4:46:10 PM

ਸਪੋਰਸਟ ਡੈਸਕ— ਵਿਸ਼ਾਖਾਪਟਨਮ ਤੋਂ ਬਾਅਦ ਹੁਣ ਪੁਣੇ ਟੈਸਟ 'ਚ ਸੈਂਕੜਾ ਲਗਾਉਣ ਵਾਲੇ ਮਯੰਕ ਅਗ੍ਰਵਾਲ ਜਦੋਂ ਪਾਰੀ ਦੀ ਸ਼ੁਰੂਆਤ 'ਚ ਸੰਘਰਸ਼ ਕਰ ਰਹੇ ਸਨ ਉਦੋਂ ਉਨ੍ਹਾਂ ਨੂੰ ਦੱਖਣੀ ਅਫਰੀਕੀ ਤੇਜ਼ ਗੇਂਦਬਾਜ਼ ਅਨਰਿਕ ਨੋਤਰਜੇ ਦੇ ਡੈਡਲੀ ਬਾਊਂਸਰ ਦਾ ਸਾਹਮਣਾ ਕਰਨਾ ਪਿਆ। ਦਰਅਸਲ ਤਦ ਭਾਰਤੀ ਪਾਰੀ ਦਾ 11ਵਾਂ ਓਵਰ ਚੱਲ ਰਿਹਾ ਸੀ। ਕ੍ਰੀਜ਼ ਤੋਂ ਰੋਹਿਤ ਸ਼ਰਮਾ ਆਊਟ ਹੋ ਕੇ ਪਵੇਲੀਅਨ ਪਰਤ ਚੁੱਕੇ ਸਨ। ਅਜਿਹੇ 'ਚ ਮਯੰਕ ਨਾਲ ਚੇਤੇਸ਼ਵਰ ਪੁਜਾਰਾ 'ਤੇ ਦੌੜਾਂ ਦੀ ਰਫ਼ਤਾਰ ਬਣਾਏ ਰੱਖਣ ਦੀ ਜ਼ਿੰਮੇਦਾਰੀ ਸੀ। ਇਸ ਦੌਰਾਨ ਅਫਰੀਕੀ ਗੇਂਦਬਾਜ਼ ਨੋਤਰਜੇ ਨੇ ਇਕ ਪਾਸਿਓ ਹਮਲਾ ਜਾਰੀ ਰੱਖਿਆ।
11ਵੇਂ ਓਵਰ 'ਚ ਨੋਤਰਜੇ ਦੇ ਇਕ ਬਾਊਂਸਰ ਨੂੰ ਮਯੰਕ ਸਮਝ ਨਹੀਂ ਸਕੇ। ਗੇਂਦ ਉਨ੍ਹਾਂ ਦੇ ਹੈਲਮੇਟ 'ਤੇ ਲੱਗਣ ਤੋਂ ਬਾਅਦ ਬਾਊਂਡਰੀ ਪਾਰ ਚੱਲੀ ਗਈ। 140 ਕਿਲੋਮੀਟਰ ਪ੍ਰਤੀ ਘੰਟੇ ਤੋਂ ਵੀ ਜ਼ਿਆਦਾ ਦੀ ਰਫਤਾਰੀ ਵਾਲੀ ਗੇਂਦ ਹੈਲਮੇਟ 'ਤੇ ਲੱਗਣ ਨਾਲ ਇਕ ਸਮੇਂ ਲਈ ਤਾਂ ਮਯੰਕ ਵੀ ਸੰਭਲ ਨਹੀਂ ਸਕੇ। ਉਨ੍ਹਾਂ ਨੇ ਵਾਰ-ਵਾਰ ਆਪਣਾ ਹੈਲਮੇਟ ਵੇਖਿਆ ਅਤੇ ਅਗਲੀ ਗੇਂਦ ਖੇਡਣ ਲਈ ਤਿਆਰ ਹੋ ਗਏ।
ਕਮਾਲ ਦੀ ਗੱਲ ਇਹ ਰਹੀ ਕਿ ਹੈਲਮੈਟ 'ਤੇ ਗੇਂਦ ਖਾਣ ਦੇ ਬਾਵਜੂਦ ਵੀ ਮਯੰਕ ਨੇ ਆਪਣੀ ਲੈਅ ਨਹੀਂ ਗਵਾਈ। ਉਨ੍ਹਾਂ ਨੇ ਨੋਤਰਜੇ ਦੀ ਅਗਲੀ ਹੀ ਗੇਂਦ 'ਤੇ ਬਿਹਤਰੀ ਡਰਾਈਵ ਲਗਾ ਕੇ ਚੌਕਾ ਤਾਂ ਲਾਇਆ ਹੀ ਨਾਲ ਹੀ ਨਾਲ ਚੋਣਕਰਤਾਵਾਂ ਨੂੰ ਵੀ ਦੱਸ ਦਿੱਤਾ ਕਿ ਉਨ੍ਹਾਂ 'ਚ ਭਾਰਤੀ ਕ੍ਰਿਕਟ ਟੀਮ ਲਈ ਟੈਸਟ 'ਚ ਬਤੌਰ ਸਲਾਮੀ ਬੱਲੇਬਾਜ਼ ਬਣਨ ਦੀ ਕਾਬਲੀਅਤ ਹੈ।