ਇੰਗਲਿਸ਼ ਪ੍ਰੀਮੀਅਰ ਲੀਗ ਦੌਰਾਨ ਤਾਜ਼ਾ ਜਾਂਚ ''ਚ 16 ਕੋਰੋਨਾ ਪਾਜ਼ੇਟਿਵ

11/17/2020 10:42:09 AM

ਲੰਡਨ (ਭਾਸਤਾ) : ਇੰਗਲਿਸ਼ ਪ੍ਰੀਮੀਅਰ ਲੀਗ ਵਿਚ ਖਿਡਾਰੀਆਂ ਅਤੇ ਸਹਿਯੋਗੀ ਸਟਾਫ਼ ਦੀ ਤਾਜ਼ਾ ਦੌਰ ਦੀ ਕੋਰੋਨਾ ਜਾਂਚ ਵਿਚ 16 ਵਿਅਕਤੀ ਪਾਜ਼ੇਟਿਵ ਪਾਏ ਗਏ ਹਨ। ਜੂਨ ਵਿਚ ਫੁੱਟਬਾਲ ਬਹਾਲ ਹੋਣ ਤੋਂ ਬਾਅਦ ਇਕ ਹਫ਼ਤੇ ਵਿਚ ਇਹ ਅੰਕੜਾ ਸਭ ਤੋਂ ਜ਼ਿਆਦਾ ਹੈ। ਲੀਗ ਨੇ ਕਿਹਾ ਕਿ 9 ਤੋਂ 15 ਨਵੰਬਰ ਦਰਮਿਆਲ 1207 ਖਿਡਾਰੀਆਂ ਅਤੇ ਕਲੱਬ ਸਟਾਫ਼ ਦੀ ਜਾਂਚ ਕੀਤੀ ਗਈ। ਪਾਜ਼ੇਟਿਵ ਪਾਏ ਗਏ ਲੋਕਾਂ ਦੇ ਨਾਂ ਦਾ ਖ਼ੁਲਾਸਾ ਨਹੀ ਕੀਤਾ ਗਿਆ ਪਰ 10 ਦਿਨ ਇਕਾਂਤਵਾਸ ਵਿਚ ਰਹਿਣਗੇ।

cherry

This news is Content Editor cherry