ਇੰਗਲੈਂਡ ਨੇ ਜਰਮਨੀ ਨੂੰ ਹਰਾ ਕੇ ਮਹਿਲਾ ਯੂਰੋ ਚੈਂਪੀਅਨਸ਼ਿਪ ਦਾ ਖ਼ਿਤਾਬ ਜਿੱਤਿਆ

08/01/2022 2:47:20 PM

ਸਪੋਰਟਸ ਡੈਸਕ- ਇੰਗਲੈਂਡ ਨੇ ਵਾਧੂ ਸਮੇਂ ਤਕ ਚਲੇ ਮੈਚ 'ਚ ਜਰਮਨੀ ਨੂੰ 2-1 ਨਾਲ ਹਰਾ ਕੇ ਮਹਿਲਾ ਯੂਰਪੀ ਚੈਂਪੀਅਨਸ਼ਿਪ ਫੁੱਟਬਾਲ ਪ੍ਰਤੀਯੋਗਿਤਾ ਦਾ ਖ਼ਿਤਾਬ ਜਿੱਤਿਆ। ਜਦੋਂ ਲਗ ਰਿਹਾ ਸੀ ਕਿ ਇੰਗਲੈਂਡ ਉਮੀਦਾਂ ਦੇ ਦਬਾਅ 'ਚ ਆ ਜਾਵੇਗਾ ਉਦੋਂ ਚੋਲੇ ਕੇਲੀ ਨੇ 110ਵੇਂ ਮਿੰਟ 'ਚ ਗੋਲ ਦਾਗਿਆ ਜੋ ਫ਼ੈਸਲਾਕੁੰਨ ਸਾਬਤ ਹੋਇਆ। 

ਕੇਲੀ ਦੇ ਗੋਲ ਤੋਂ ਪਹਿਲਾਂ ਇੰਗਲੈਂਡ ਦੇ ਖਿਡਾਰੀ ਕਾਫੀ ਥਕੇ ਹੋਏ ਨਜ਼ਰ ਆ ਰਹੇ ਸਨ ਤੇ ਉਨ੍ਹਾਂ ਨੂੰ ਜਰਮਨੀ ਦੇ ਸਟੈਂਡਬਾਇ ਖਿਡਾਰੀਆਂ ਦੇ ਸਾਹਮਣੇ ਜੂਝਣਾ ਪੈ ਰਿਹਾ ਸੀ। ਨਿਰਧਾਰਤ ਸਮੇਂ ਤਕ ਮੈਚ 1-1 ਨਾਲ ਬਰਾਬਰੀ 'ਤੇ ਸੀ। ਇੰਗਲੈਂਡ ਵਲੋਂ ਇਲਾ ਟੂਨੇ ਨੇ 62ਵੇਂ ਮਿੰਟ 'ਚ ਗੋਲ ਕੀਤਾ।


Tarsem Singh

Content Editor

Related News