ਬੰਗਲਾਦੇਸ਼ ਨੂੰ 100 ਦੌੜਾਂ ਨਾਲ ਹਰਾ ਕੇ ਇੰਗਲੈਂਡ ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਪਹੁੰਚਿਆ

03/27/2022 8:29:33 PM

ਵੇਲਿੰਗਟਨ- ਮੌਜੂਦਾ ਚੈਂਪੀਅਨ ਇੰਗਲੈਂਡ ਆਈ. ਸੀ. ਸੀ. ਮਹਿਲਾ ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਪਹੁੰਚਣ ਵਾਲੀ ਤੀਜੀ ਟੀਮ ਬਣ ਗਈ, ਜਿਸ ਨੇ ਬੰਗਲਾਦੇਸ਼ ਨੂੰ ਐਤਵਾਰ 100 ਦੌੜਾਂ ਨਾਲ ਹਰਾਇਆ। ਸੋਫੀਆ ਡੰਕਲੀ ਦੀਆਂ 72 ਗੇਂਦਾਂ ਵਿਚ 67 ਦੌੜਾਂ ਦੀ ਮਦਦ ਨਾਲ ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 6 ਵਿਕਟਾਂ 'ਤੇ 234 ਦੌੜਾਂ ਬਣਾਈਆਂ। ਇਸ ਤੋਂ ਬਾਅਦ ਸੋਫੀ ਏਕਸੇਲੇਟਨ ਨੇ 15 ਦੌੜਾਂ 'ਤੇ ਤਿੰਨ ਵਿਕਟਾਂ ਹਾਸਲ ਕੀਤੀਆਂ।

ਇਹ ਖ਼ਬਰ ਪੜ੍ਹੋ- DC v MI : ਈਸ਼ਾਨ ਕਿਸ਼ਨ ਨੇ ਖੇਡੀ ਧਮਾਕੇਦਾਰ ਪਾਰੀ, ਤੋੜਿਆ ਸਚਿਨ ਦਾ ਇਹ ਰਿਕਾਰਡ
ਬੰਗਲਾਦੇਸ਼ ਦੀ ਟੀਮ 48ਵੇਂ ਓਵਰ ਵਿਚ 134 ਦੌੜਾਂ 'ਤੇ ਆਊਟ ਹੋ ਗਈ। ਇੰਗਲੈਂਡ ਨੇ ਹੁਣ ਲਗਾਤਾਰ ਚਾਰ ਮੈਚ ਜਿੱਤ ਕੇ ਟੂਰਨਾਮੈਂਟ ਵਿਚ ਹੌਲੀ ਸ਼ੁਰੂਆਤ ਕੀਤੀ। ਅਨੁਭਵੀ ਅਨਿਆ ਸ਼ਰਬਸੋਲੇ ਨੂੰ ਐਤਵਾਰ ਆਰਾਮ ਦਿੱਤਾ ਗਿਆ, ਜਿਸਦੀ ਜਗ੍ਹਾ ਚਾਰਲੀ ਡੀਨ ਨੇ ਲਈ ਅਥੇ 31 ਦੌੜਾਂ 'ਤੇ ਤਿੰਨ ਵਿਕਟਾਂ ਹਾਸਲ ਕੀਤੀਆਂ।

ਇਹ ਖ਼ਬਰ ਪੜ੍ਹੋ-ਮਿਤਾਲੀ ਵਿਸ਼ਵ ਕੱਪ ਵਿਚ ਦੂਜੀ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੀ ਬਣੀ ਖਿਡਾਰਨ
ਬੰਗਲਾਦੇਸ਼ ਦੇ ਲਈ ਸਿਰਫ ਲਤਾ ਮੰਡਲ ਕੁਝ ਦੇਰ ਟਿਕ ਸਕੀ, ਜਿਸ ਨੇ 30 ਦੌੜਾਂ ਬਣਾਈਆਂ। ਇਸ ਦੌਰਾਨ ਸਲਾਮੀ ਬੱਲੇਬਾਜ਼ ਸ਼ਮੀਮਾ ਸੁਲਤਾਨਾ ਅਤੇ ਸ਼ਰਮੀਨ ਅਖ਼ਤਰ ਨੇ 23-23 ਦੌੜਾਂ ਦੀ ਪਾਰੀ ਖੇਡੀ। ਇੰਗਲੈਂਡ ਦੇ ਲਈ ਡੰਕਲੀ ਤੋਂ ਇਲਾਵਾ ਨੇਟ ਸਿਕਵੇਟ ਨੇ 40, ਟੈਮੀ ਬਿਊਮੋਂਟ ਨੇ 33 ਅਤੇ ਐਮੀ ਜੋਂਸ ਨੇ 31 ਵਿਕਟਾਂ ਹਾਸਲ ਕੀਤੀਆਂ। ਬੰਗਲਾਦੇਸ਼ ਦੀ ਗੇਂਦਬਾਜ਼ ਸਲਮਾ ਖਾਤੂਨ ਨੇ 46 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ।


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh