ਵਿੰਡੀਜ਼ ਦੌਰੇ ਤੋਂ ਇੰਗਲੈਂਡ ਕਰੇਗਾ ਇਸ ਮਹੱਤਵਪੂਰਨ ਸਾਲ ਦੀ ਸ਼ੁਰੂਆਤ

01/12/2019 4:10:54 PM

ਲੰਡਨ : ਇੰਗਲੈਂਡ ਕ੍ਰਿਕਟ ਦੇ ਇਸ ਮਹੱਤਵਪੂਰਨ ਸਾਲ ਦੀ ਸ਼ੁਰੂਆਤ ਵਿੰਡੀਜ਼ ਦੌਰੇ ਨਾਲ ਕਰੇਗਾ ਜਿੱਥੇ ਟੀਮ ਨੂੰ 3 ਟੈਸਟ ਅਤੇ 5 ਵਨਡੇ ਮੈਚਾਂ ਦੀ ਸੀਰੀਜ਼ ਖੇਡਣੀ ਹੈ। ਇਹ ਸਾਲ ਇੰਗਲੈਂਡ ਲਈ ਕਾਫੀ ਮਹੱਤਪੂਰਨ ਹੈ ਕਿਉਂਕਿ ਉਹ ਵਨਡੇ ਵਿਸ਼ਵ ਕੱਪ ਦੇ ਨਾਲ ਐਸ਼ੇਜ਼ ਦੀ ਮੇਜ਼ਬਾਨੀ ਕਰਨਗੇ। ਟੀਮ ਹੁਣ ਤੱਕ ਇਕ ਵਾਰ ਵੀ ਵਨਡੇ ਵਿਸ਼ਵ ਕੱਪ ਦਾ ਖਿਤਾਬ ਜਿੱਤਣ 'ਚ ਸਫਲ ਨਹੀਂ ਹੋ ਸਕੀ ਹੈ।

ਇੰਗਲੈਂਡ ਅਤੇ ਵੇਲਸ ਕ੍ਰਿਕਟਰ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਟਾਮ ਹੈਰਿਸਨ ਮੰਨਦੇ ਹਨ ਕਿ ਇੰਗਲੈਂਡ ਕ੍ਰਿਕਟ ਲਈ ਇਹ ਪੀੜੀ ਇਕ ਮੌਕਾ ਹੈ। ਵਿੰਡੀਜ਼ ਦੌਰੇ ਦੀ ਸ਼ੁਰੂਆਤ ਅਗਲੇ ਹਫਤੇ ਬਾਰਬਡੋਸ ਵਿਚ ਅਭਿਆਸ ਮੈਚ ਤੋਂ ਹੇਵੇਗੀ। ਜੋ ਰੂਟ ਦੀ ਅਗਵਾਈ ਵਾਲੀ ਟੈਸਟ ਟੀਮ ਆਈ. ਸੀ. ਸੀ. ਵਿਚ ਦੂਜੇ ਨੰਬਰ 'ਤੇ ਹੈ ਤਾਂ ਉੱਥੇ ਹੀ ਇਓਨ ਮੌਰਗਨ ਦੀ ਅਗਵਾਈ ਵਾਲੀ ਵਨਡੇ ਟੀਮ ਚੋਟੀ 'ਤੇ ਹੈ। ਵਿੰਡੀਜ਼ ਟੀਮ ਟੈਸਟ ਰੈਂਕਿੰਗ ਵਿਚ 8ਵੇਂ ਜਦਕਿ ਵਨਡੇ ਰੈਂਕਿੰਗ ਵਿਚ 9ਵੇਂ ਸਥਾਨ 'ਤੇ ਹੈ। ਟੈਸਟ ਵਿਚ ਇੰਗਲੈਂਡ ਦੀ ਟੀਮ ਸ਼ਾਨਦਾਰ ਲੈਅ 'ਚ ਹੈ ਜਿਸ ਨੇ ਸ਼੍ਰੀਲੰਕਾ ਵਿਚ ਸੀਰੀਜ਼ ਜਿੱਤਣ ਦੇ ਨਾਲ ਆਪਣੇ ਘਰ ਵਿਚ ਭਾਰਤ ਨੂੰ 4-1 ਨਾਲ ਹਰਾਇਆ ਸੀ। ਟੀਮ ਹਾਲਾਂਕਿ ਵਿੰਡੀਜ਼ ਵਿਚ 1968 ਤੋਂ ਬਾਅਦ ਸਿਰਫ ਇਕ ਵਾਰ ਹੀ ਸੀਰੀਜ਼ ਜਿੱਤ ਸਕੀ ਹੈ। ਮਾਈਕਲ ਵਾਨ ਦੀ ਕਪਤਾਨੀ ਵਿਚ ਟੀਮ ਨੇ 2004 ਵਿਚ 3-0 ਨਾਲ ਸੀਰੀਜ਼ ਆਪਣੇ ਨਾਂ ਕੀਤੀ ਸੀ।