ਇੰਗਲੈਂਡ ਨੇ ਆਪਣੇ ਹੀ ਦੇਸ਼ ਦੇ ਗੇਂਦਬਾਜ਼ ਨੂੰ ਕਿਹਾ ਅੱਤਵਾਦੀ, ਪਾਕਿ ''ਚ ਪੈਦਾ ਹੋਣ ਦੀ ਮਿਲੀ ਸਜ਼ਾ

09/26/2019 4:43:45 PM

ਨਵੀਂ ਦਿੱਲੀ : ਕਹਿੰਦੇ ਹਨ ਕਿ ਖੇਡ ਦੇ ਮੈਦਾਨ 'ਤੇ ਧਰਮ ਅਤੇ ਮਜ਼ਹਬ ਲਈ ਕੋਈ ਸਥਾਨ ਨਹੀਂ ਹੁੰਦਾ। ਹਰ ਖਿਡਾਰੀ ਨੂੰ ਉਸਦੇ ਪ੍ਰਦਰਸ਼ਨ ਦੇ ਆਧਾਰ 'ਤੇ ਖਿਡਾਇਆ ਜਾਂਦਾ ਹੈ ਪਰ ਸਮੇਂ-ਸਮੇਂ 'ਤੇ ਕੁਝ ਅਜਿਹੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ ਜੋ ਖੇਡ ਨੂੰ ਸ਼ਰਮਸਾਰ ਕਰ ਦਿੰਦੀਆਂ ਹਨ। ਅਜਿਹਾ ਹੀ ਇਕ ਮਾਮਲਾ ਇਨ੍ਹੀ ਦਿਨੀ ਸਾਹਮਣੇ ਆਇਆ ਹੈ ਜਦੋਂ ਇਕ ਖਿਡਾਰੀ ਨੂੰ ਉਸਦੇ ਦੇਸ਼ ਦੇ ਲੋਕਾਂ ਨੇ ਹੀ ਅੱਤਵਾਦੀ ਕਰਾਰ ਦੇ ਦਿੱਤਾ ਹੈ। ਇਸਦੇ ਪਿੱਛੇ ਜੋ ਵਜ੍ਹਾ ਹੈ ਉਹ ਵੀ ਸ਼ਰਮਨਾਕ ਹੈ।

PunjabKesari

ਦਰਅਸਲ, ਇੰਗਲੈਂਡ ਕ੍ਰਿਕਟ ਟੀਮ 1 ਨਵੰਬਰ ਤੋਂ ਨਿਊਜ਼ੀਲੈਂਡ ਦੌਰੇ ਲਈ ਰਵਾਨਾ ਹੋਵੇਗੀ। ਜਿੱਥੇ ਟੀਮਾਂ ਨੂੰ 5 ਟੀ-20 ਅਤੇ 2 ਟੈਸਟ ਮੈਚਾਂ ਦੀ ਸੀਰੀਜ਼ ਖੇਡਣੀ ਹੈ। ਇਸ ਦੌਰੇ ਲਈ ਇੰਗਲੈਂਡ ਨੇ ਆਪਣੇ ਨੌਜਵਾਨ ਗੇਂਦਬਾਜ਼ ਸਾਕਬ ਮਹਿਮੂਦ ਨੂੰ ਸ਼ਾਮਲ ਕੀਤਾ ਹੈ। ਹਾਲਾਂਕਿ ਇਸ ਦੌਰੇ 'ਤੇ ਰਵਾਨਾ ਹੋਣ ਤੋਂ ਪਹਿਲਾਂ ਸਾਕਿਬ ਨੇ ਇਕ ਖੁਲਾਸਾ ਕੀਤਾ ਹੈ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ।

PunjabKesari

ਸਾਕਿਬ ਮੂਲ ਰੂਪ ਤੋਂ ਪਾਕਿਸਤਾਨੀ ਹੈ। ਕੁਝ ਦਿਨ ਪਹਿਲਾਂ ਉਹ ਵੀਜ਼ਾ ਸਬੰਧੀ ਮੁਸ਼ਕਲਾਂ ਕਾਰਨ ਭਾਰਤ ਦੌਰੇ 'ਤੇ ਨਹੀਂ ਆ ਸਕਿਆ ਸੀ। ਇਸ ਤੋਂ ਬਾਅਦ ਇੰਗਲੈਂਡ ਦੇ ਲੋਕਾਂ ਨੇ ਜਿਨ੍ਹਾਂ ਲਈ ਉਹ ਖੇਡਦਾ ਹੈ ਉਨ੍ਹਾਂ ਨੇ ਹੀ ਸਾਕਿਬ ਨੂੰ ਅੱਤਵਾਦੀ ਕਹਿਣਾ ਸ਼ੁਰੂ ਕਰ ਦਿੱਤਾ ਸੀ। ਬੀ. ਬੀ. ਸੀ. ਨਾਲ ਗੱਲਬਾਤ ਦੌਰਾਨ ਇਸ ਨੌਜਵਾਨ ਗੇਂਦਬਾਜ਼ ਨੇ ਆਪਣਾ ਦਰਦ ਬਿਆਨ ਕੀਤਾ ਅਤੇ ਕਿਹਾ ਕਿ ਮੈਂ ਕੁਝ ਗਲਤ ਨਹੀਂ ਕੀਤਾ ਪਰ ਲੋਕ ਸੋਚਦੇ ਹਨ ਕਿ ਮੈਂ ਕ੍ਰਿਕਟ ਟੂਰ 'ਤੇ ਜਾਣ ਦੇ ਬਹਾਨੇ ਸਾਜ਼ਿਸ਼ ਰੱਚਦਾ ਹਾਂ।


Related News