ਇੰਗਲੈਂਡ ਟੀਮ ਨੇ ਦੂਜਾ ਕੋਰੋਨਾ ਟੈਸਟ ਕੀਤਾ ਪਾਸ, ਸਟੋਕ, ਆਰਚਰ, ਬਰਨਸ ਨੇ ਅਭਿਆਸ ਕੀਤਾ ਸ਼ੁਰੂ

01/30/2021 3:45:46 PM

ਚੇਨਈ (ਭਾਸ਼ਾ) : ਹਰਫ਼ਨਮੌਲਾ ਬੇਨ ਸਟੋਕਸ, ਤੇਜ਼ ਗੇਂਦਬਾਜ਼ ਜੋਫਰਾ ਆਰਚਰ ਅਤੇ ਰਿਜ਼ਰਵ ਸਲਾਮੀ ਬੱਲੇਬਾਜ਼ ਰੋਰੀ ਬਰਨਸ ਨੇ 6 ਹਫ਼ਤੇ ਦੇ ਸਖ਼ਤ ਇਕਾਂਤਵਾਸ ਦੇ ਬਾਅਦ ਸ਼ਨੀਵਾਰ ਨੂੰ ਚੇਪਾਕ ’ਤੇ ਪਹਿਲੇ ਅਭਿਆਸ ਸੈਸ਼ਨ ਵਿਚ ਭਾਗ ਲਿਆ, ਜਦੋਂ ਕਿ ਇੰਗਲੈਂਡ ਟੀਮ ਦੇ ਬਾਕੀ ਮੈਂਬਰ ਦੂਜੇ ਕੋਰੋਨਾ ਟੈਸਟ ਵਿਚ ਵੀ ਨੈਵੇਟਿਵ ਪਾਏ ਗਏ।

ਇਹ ਵੀ ਪੜ੍ਹੋ: WHO ਦਾ ਦਲ ਕੋਰੋਨਾ ਵਾਇਰਸ ਦੇ ਪਹਿਲੇ ਮਰੀਜ਼ ਦਾ ਇਲਾਜ ਕਰਣ ਵਾਲੇ ਵੁਹਾਨ ਦੇ ਹਸਪਤਾਲ ਪੁੱਜਾ

 

ਇਹ ਤਿੰਨੇ ਸ਼੍ਰੀਲੰਕਾ ਵਿਚ ਟੈਸਟ ਸੀਰੀਜ਼ ਦਾ ਹਿੱਸਾ ਨਹੀਂ ਸਨ। ਸਟੋਕਸ ਅਤੇ ਆਰਚਰ ਨੂੰ ਕਾਰਜਭਾਰ ਸੰਤੁਲਨ ਲਈ ਆਰਾਮ ਦਿੱਤਾ ਗਿਆ ਸੀ, ਜਦੋਂ ਕਿ ਬਰਨਸ ਆਪਣੇ ਪਹਿਲੇ ਬੱਚੇ ਦੇ ਜਨਮ ਕਾਰਣ ਦੌਰੇ ਤੋਂ ਬਾਹਰ ਸਨ। ਤਿੰਨੇ ਆਪਣੇ ਸਾਥੀਆਂ ਤੋਂ ਪਹਿਲਾਂ ਭਾਰਤ ਪਹੁੰਚ ਗਏ ਸਨ ਅਤੇ 3 ਆਰ.ਟੀ.ਪੀ.ਸੀ.ਆਰ. ਟੈਸਟ ਵਿਚ ਖ਼ਰੇ ਉਤਰਣ ਦੇ ਬਾਅਦ ਨੈਟ ’ਤੇ ਅਭਿਆਸ ਕੀਤਾ। ਇੰਗਲੈਂਡ ਦੇ ਮੀਡੀਆ ਮੈਨੇਜਰ ਡੈਨੀ ਰੁਬੇਨ ਨੇ ਕਿਹਾ, ‘ਖਿਡਾਰੀਆਂ ਦੇ ਪਹਿਲੇ ਸਮੂਹ ਆਰਚਰ, ਬਰਨਸ, ਸਟੋਕਸ ਨੇ ਅੱਜ ਅਭਿਆਸ ਕੀਤਾ। ਇਹ ਅਗਲੇ 3 ਦਿਨ ਰੋਜ਼ 2 ਘੰਟੇ ਅਭਿਆਸ ਕਰਣਗੇ।’ ਉਨ੍ਹਾਂ ਕਿਹਾ, ‘ਇੰਗਲੈਂਡ ਟੀਮ ਦਾ ਦੂਜਾ ਕੋਰੋਨਾ ਟੈਸਟ ਨੈਗੇਟਿਵ ਰਿਹਾ ਹੈ।’ ਇੰਗਲੈਂਡ ਟੀਮ 2 ਫਰਵਰੀ ਤੋਂ ਅਭਿਆਸ ਸ਼ੁਰੂ ਕਰੇਗੀ।

ਇਹ ਵੀ ਪੜ੍ਹੋ: ਸਿੰਘੂ, ਗਾਜ਼ੀਪੁਰ ਅਤੇ ਟਿੱਕਰੀ ਸਰਹੱਦ ’ਤੇ ਇੰਟਰਨੈੱਟ ’ਤੇ ਲਗਾਈ ਗਈ ਰੋਕ 31 ਜਨਵਰੀ ਤੱਕ ਰਹੇਗੀ ਜਾਰੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।    

cherry

This news is Content Editor cherry