ਇੰਗਲੈਂਡ ਅਤੇ ਪਾਕਿ ਵਿਚਾਲੇ ਵਨ ਡੇ ਵਰਲਡ ਕੱਪ ਮੈਚਾਂ ਦੇ ਦਿਲਚਸਪ ਅੰਕੜਿਆਂ 'ਤੇ ਇਕ ਝਾਤ

06/03/2019 9:45:26 AM

ਸਪੋਰਟਸ ਡੈਸਕ— ਵਰਲਡ ਕੱਪ ਦੇ ਛੇਵੇਂ ਮੈਚ 'ਚ ਮੇਜ਼ਬਾਨ ਇੰਗਲੈਂਡ ਦਾ ਮੁਕਾਬਲਾ ਪਾਕਿਸਤਾਨ ਨਾਲ ਨਾਟਿੰਘਮ ਦੇ ਟ੍ਰੇਂਟ ਬ੍ਰਿਜ ਸਟੇਡੀਅਮ 'ਚ ਹੋਵੇਗਾ। ਇਹ ਮੈਚ ਭਾਰਤੀ ਸਮੇਂ ਮੁਤਾਬਕ ਦੁਪਹਿਰ 3.00 ਵਜੇ ਤੋਂ ਖੇਡਿਆ ਜਾਵੇਗਾ। ਦੋਹਾਂ ਟੀਮਾਂ ਦਾ ਇਹ ਮੌਜੂਦਾ ਵਰਲਡ ਕੱਪ 'ਚ ਦੂਜਾ ਮੈਚ ਹੋਵੇਗਾ। ਇਸ ਤੋਂ ਪਹਿਲਾਂ ਇੰਗਲੈਂਡ ਨੇ ਓਪਨਿੰਗ ਮੈਚ 'ਚ ਦੱਖਣੀ ਅਫਰੀਕਾ ਨੂੰ ਹਰਾਇਆ ਸੀ ਜਦਕਿ ਪਾਕਿ ਟੀਮ ਵੈਸਟਇੰਡੀਜ਼ ਖਿਲਾਫ ਇਸੇ ਮੈਦਾਨ 'ਤੇ ਹਾਰ ਗਈ ਸੀ। ਇਹ ਉਹੀ ਮੈਦਾਨ ਹੈ ਜਿੱਥੇ ਇੰਗਲੈਂਡ ਨੇ ਵਨ ਡੇ 'ਚ ਆਪਣੇ ਦੋ ਸਭ ਤੋਂ ਵੱਡੇ ਸਕੋਰ ਬਣਾਏ ਹਨ। 

ਵਨ ਡੇ ਦੇ 87 ਮੁਕਾਬਲੇ 'ਚ ਦੋਹਾਂ ਟੀਮਾਂ ਦਾ ਪ੍ਰਦਰਸ਼ਨ
ਇੰਗਲੈਂਡ ਅਤੇ ਪਾਕਿਸਤਾਨ ਵਿਚਾਲੇ 87 ਵਨ ਡੇ ਮੈਚ ਖੇਡੇ ਗਏ ਹਨ। ਇਨ੍ਹਾਂ 87 ਮੈਚਾਂ 'ਚੋਂ 53 ਮੈਚਾਂ 'ਚ ਇੰਗਲੈਂਡ ਨੇ ਜਿੱਤ ਦਰਜ ਕੀਤੀ ਹੈ ਜਦਕਿ 31 ਮੈਚ ਪਾਕਿਸਤਾਨ ਨੇ ਜਿੱਤੇ ਹਨ। 3 ਮੈਚਾਂ ਦਾ ਕੋਈ ਨਤੀਜਾ ਨਹੀਂ ਨਿਕਲਿਆ।

ਦੋਵੇਂ ਟੀਮਾਂ ਨੇ WC 'ਚ ਬਰਾਬਰ-ਬਰਾਬਰ ਮੈਚ ਜਿੱਤੇ
ਇੰਗਲੈਂਡ ਅਤੇ ਪਾਕਸਿਤਾਨ ਵਿਚਾਲੇ ਵਰਲਡ ਕੱਪ 'ਚ ਅਜੇ ਤਕ 9 ਮੁਕਾਬਲੇ ਹੋਏ ਹਨ। ਇਨ੍ਹਾਂ 9 ਮੁਕਾਬਲਿਆਂ 'ਚੋਂ ਇੰਗਲੈਂਜ ਨੇ 4 'ਚ ਅਤੇ ਪਾਕਿਸਤਾਨ ਨੇ ਵੀ ਚਾਰ 'ਚ ਜਿੱਤ ਦਰਜ ਕੀਤੀ ਹੈ। ਇਕ ਮੈਚ ਦਾ ਨਤੀਜਾ ਨਹੀਂ ਨਿਕਲਿਆ। 

ਪਾਕਿਸਤਾਨ ਨੇ ਨਾਟਿੰਘਮ 'ਚ ਇੰਗਲੈਂਡ ਤੋਂ ਸਿਰਫ ਤਿੰਨ ਮੈਚ ਜਿੱਤੇ
ਇਸ ਮੈਦਾਨ 'ਤੇ ਦੋਹਾਂ ਟੀਮਾਂ ਦੇ ਰਿਕਾਰਡ ਦੀ ਗੱਲ ਕੀਤੀ ਜਾਵੇ ਤਾਂ ਪਾਕਿਸਤਾਨ ਨੇ ਇੱਥੇ 14 ਮੈਚ ਖੇਡੇ ਹਨ। ਇਨ੍ਹਾਂ 'ਚੋਂ 7 ਜਿੱਤੇ ਅਤੇ ਇੰਨੇ ਹੀ ਮੈਚਾਂ 'ਚ ਉਸ ਨੂੰ ਹਾਰ ਮਿਲੀ ਹੈ। ਹਾਲਾਂਕਿ ਇੰਗਲੈਂਡ ਦੇ ਖਿਲਾਫ ਇੱਥੇ ਅੱਠ 'ਚੋਂ 5 ਮੁਕਾਬਲਿਆਂ 'ਚ ਉਸ ਨੂੰ ਹਾਰ ਮਿਲੀ ਹੈ। ਉਹ ਤਿੰਨ ਮੈਚ ਹੀ ਜਿੱਤ ਸਕਿਆ ਹੈ। ਦੂਜੇ ਪਾਸੇ ਇੰਗਲੈਂਡ ਨੇ ਇੱਥੇ 34 'ਚੋਂ 17 ਮੈਚ ਜਿੱਤੇ। 14 'ਚ ਉਸ ਨੁੰ ਹਾਰ ਮਿਲੀ। ਜਦਕਿ ਦੋ ਮੈਚਾਂ ਦਾ ਟਾਈ ਰਹੇ ਅਤੇ ਇਕ ਮੈਚ ਦਾ ਨਤੀਜਾ ਨਹੀਂ ਨਿਕਲਿਆ।

ਪਿੱਚ 
ਇਸ ਪਿੱਚ 'ਤੇ ਦੋਹਾਂ ਟੀਮਾਂ ਵਿਚਾਲੇ ਖੇਡੇ ਗਏ ਪਿਛਲੇ ਮੈਚ 'ਚ 300+ਦੌੜਾਂ ਬਣੀਆਂ ਸਨ।  ਅੱਜ ਜੋ ਵੀ ਟੀਮ ਸ਼ੁਰੂਆਤੀ ਓਵਰਾਂ 'ਚ ਸੰਭਲ ਕੇ ਖੇਡੇਗੀ, ਉਹ ਵੱਡਾ ਸਕੋਰ ਬਣਾਉਣ 'ਚ ਕਾਮਯਾਬ ਹੋਵੇਗੀ। ਅੱਜ ਦੇ ਮੈਚ 'ਚ ਬੱਦਲ ਛਾਏ ਰਹਿਣਗੇ। ਮੈਚ ਦੇ ਸ਼ੁਰੂਆਤ 'ਚ ਤੇਜ਼ ਗੇਂਦਬਾਜ਼ਾਂ ਨੂੰ ਸਵਿੰਗ ਮਿਲ ਸਕਦੀ ਹੈ।


Tarsem Singh

Content Editor

Related News