ਇੰਗਲੈਂਡ ਦੀ T20 ਟੀਮ ਤੋਂ ਰੂਟ ਬਾਹਰ, ਦੱ. ਅਫਰੀਕਾ ਖਿਲਾਫ ਵਨ ਡੇ, T20 ਟੀਮ ਦਾ ਐਲਾਨ

12/14/2019 12:07:12 PM

ਸਪੋਰਟਸ ਡੈਸਕ— ਨਿਊਜ਼ੀਲੈਂਡ ਖਿਲਾਫ ਟੀ-20 ਸੀਰੀਜ਼ ਜਿੱਤਣ ਤੋਂ ਬਾਅਦ ਹੁਣ ਇੰਗਲੈਂਡ ਦੀ ਟੀਮ ਦੱਖਣੀ ਅਫਰੀਕਾ ਦਾ ਦੌਰਾ ਕਰੇਗੀ। ਜਿੱਥੇ ਉਸ ਨੂੰ ਟੈਸਟ ਮੈਚ ਦੇ ਨਾਲ ਹੀ ਨਾਲ ਟੀ-20 ਅਤੇ ਵਨ-ਡੇ ਸੀਰੀਜ਼ ਵੀ ਖੇਡਣੀ ਹੈ। ਜਿਸ ਦੇ ਲਈ ਇੰਗਲੈਂਡ ਦੇ ਚੋਣਕਾਰਾਂ ਨੇ ਟੀਮ ਦੱਖਣੀ ਅਫਰੀਕਾ ਖਿਲਾਫ ਟੀਮ ਦਾ ਐਲਾਨ ਕਰ ਦਿੱਤਾ ਹੈ। ਜਿਸ 'ਚ ਇਕ ਵੱਡਾ ਫੈਸਲਾ ਲੈਂਦੇ ਹੋਏ ਉਨ੍ਹਾਂ ਨੇ ਜੋ ਰੂਟ ਨੂੰ ਟੀ-20 ਟੀਮ ਤੋਂ ਕੱਢ ਦਿੱਤਾ ਹੈ।
ਆਸਟਰੇਲੀਆ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਦੇ 10 ਮਹੀਨੇ ਪਹਿਲੇ ਇੰਗਲੈਂਡ ਦੀ ਟੀਮ ਨੇ ਵੱਡਾ ਫੈਸਲਾ ਲੈਂਦੇ ਹੋਏ ਖ਼ੁਰਾਂਟ ਬੱਲੇਬਾਜ਼ ਜੋ ਰੂਟ ਨੂੰ ਟੀਮ ਤੋਂ ਬਾਹਰ ਦਾ ਰਸਤਾ ਦਿੱਖਾ ਦਿੱਤਾ ਗਿਆ ਹੈ। ਹਾਲਾਂਕਿ ਰੂਟ ਟੀ-20 ਵਿਸ਼ਵ ਕੱਪ ਲਈ ਰਣਨੀਤੀ ਦਾ ਹਿੱਸਾ ਹਨ। ਇਸ ਫ਼ਾਰਮੈਟ ਲਈ ਜੋਫਰਾ ਆਰਚਰ ਅਤੇ ਮਾਰਕ ਵੁੱਡ ਦੀ ਟੀਮ 'ਚ ਵਾਪਸੀ ਕਰਾਈ ਗਈ ਹੈ। ਜੋਸ ਬਟਲਰ ਵੀ ਟੀਮ ਲਈ ਖੇਡਦੇ ਹੋਏ ਨਜ਼ਰ ਆਉਣਗੇ। ਮੱਧਕ੍ਰਮ ਦੀ ਜ਼ਿੰਮੇਦਾਰੀ ਇਕ ਵਾਰ ਫਿਰ ਤੋਂ ਕਪਤਾਨ ਇਓਨ ਮਾਰਗਨ ਦੇ 'ਤੇ ਹੀ ਹੋਵੇਗੀ। ਇਸ ਤੋਂ ਇਲਾਵਾ ਸੈਮ ਕਰਨ ਅਤੇ ਟਾਮ ਕਰਨ ਦਾ ਸਾਥ ਦੇਣ ਲਈ ਖ਼ੁਰਾਂਟ ਬੇਨ ਸਟੋਕਸ ਅਤੇ ਕ੍ਰਿਸ ਜਾਰਡਨ ਵੀ ਮੌਜੂਦ ਹਨ।
ਤੇਜ਼ ਗੇਂਦਬਾਜ਼ ਲਿਆਮ ਪਲੰਕਟ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ਤੋਂ ਬਾਹਰ ਰੱਖਿਆ ਗਿਆ ਹੈ ਜਦੋਂ ਕਿ ਟੈਸਟ ਕ੍ਰਿਕਟ ਤੋਂ ਬ੍ਰੇਕ ਲੈਣ ਵਾਲੇ ਆਲਰਾਊਂਡਰ ਖਿਡਾਰੀ ਮੋਇਨ ਅਲੀ ਨੂੰ ਦੋਵਾਂ ਟੀਮਾਂ 'ਚ ਜਗ੍ਹਾ ਮਿਲੀ ਹੈ। ਵਨ-ਡੇ ਟੀਮ ਤੋਂ ਜੋਫਰਾ ਆਰਚਰ, ਬੇਨ ਸਟੋਕਸ, ਮਾਰਕ ਵੁੱਡ ਨੂੰ ਆਰਾਮ ਦਿੱਤਾ ਗਿਆ ਹੈ ਜੋਫਰਾ ਆਰਚਰ ਅਤੇ ਮਾਰਕ ਵੁੱਡ ਦੀ ਜੋੜੀ ਨੂੰ ਵਨ-ਡੇ ਸੀਰੀਜ਼ ਲਈ ਆਰਾਮ ਦਿੱਤਾ ਗਿਆ ਹੈ। ਜਦ ਕਿ ਉਨ੍ਹਾਂ ਦੀ ਜਗ੍ਹਾ ਟੀਮ 'ਚ ਸਾਕਿਬ ਮਹਿਮੂਦ ਅਤੇ ਕ੍ਰਿਸ ਜਾਰਡਨ ਨੂੰ ਟੀਮ 'ਚ ਜਗ੍ਹਾ ਦਿੱਤੀ ਗਈ ਹੈ।

ਦੋਵਾਂ ਟੀਮਾਂ ਵਿਚਾਲੇ ਪਹਿਲਾ ਵਨ-ਡੇ ਮੈਚ 4 ਫਰਵਰੀ ਨੂੰ ਕੇਪਟਾਊਨ, ਦੂਜਾ ਮੈਚ 7 ਫਰਵਰੀ ਨੂੰ ਡਰਬਨ 'ਚ ਅਤੇ ਤੀਜਾ ਮੈਚ 9 ਫਰਵਰੀ ਨੂੰ ਜੋਹਾਂਸਬਰਗ 'ਚ ਖੇਡਿਆ ਜਾਵੇਗਾ। ਟੀ-20 ਸੀਰੀਜ਼ ਦੀ ਸ਼ੁਸ਼ੁਰੂਆਤ 12 ਫਰਵਰੀ ਈਸਟ ਲੰਦਨ 'ਚ ਪਹਿਲੇ ਮੈਚ ਨਾਲ ਹੋਵੇਗੀ। ਦੂਜਾ ਮੈਚ 14 ਫਰਵਰੀ ਨੂੰ ਡਰਬਨ ਅਤੇ ਤੀਜਾ ਅਤੇ ਆਖਰੀ ਟੀ20 ਮੈਚ 16 ਫਰਵਰੀ ਨੂੰ ਸੈਂਚੂਰੀਅਨ 'ਚ ਖੇਡਿਆ ਜਾਵੇਗਾ।
ਇੰਗਲੈਂਡ ਦੀ 16 ਮੈਂਮਬਰੀ ਵਨ-ਡੇ ਟੀਮ
ਇਓਨ ਮੋਰਗਨ (ਕਪਤਾਨ), ਮੋਈਨ ਅਲੀ, ਜਾਨੀ ਬੇਅਰਸਟੋ, ਟਾਮ ਬੈਂਟਨ, ਪੈਟ ਬ੍ਰਾਉਨ, ਸੈਮ ਕੁਰੇਨ, ਟਾਮ ਕਰਨ, ਜੋ ਡੇਨਲੀ, ਕ੍ਰਿਸ ਜਾਰਡਨ, ਸਾਕਿਬ ਮਹਿਮੂਦ, ਡੇਵਿਡ ਮਲਾਨ, ਮੈਟ ਪਰਕਿੰਸਨ, ਆਦਿਲ ਰਸ਼ੀਦ, ਜੋ ਰੂਟ, ਜੇਸਨ ਰਾਏ ਅਤੇ ਕ੍ਰਿਸ ਵੋਕਸ।

ਇੰਗਲੈਂਡ ਦੀ 16 ਮੈਂਮਬਰੀ ਟੀ20 ਟੀਮ
ਇਓਨ ਮੋਰਗਨ (ਕਪਤਾਨ), ਮੋਈਨ ਅਲੀ, ਜੋਫਰਾ ਆਰਚਰ, ਜਾਨੀ ਬੇਅਰਸਟੋ, ਜੋਸ ਬਟਲਰ, ਪੈਟ ਬ੍ਰਾਉਨ, ਸੈਮ ਕੁਰੇਨ, ਟਾਮ ਕਰਨ, ਜੋ ਡੇਨਲੀ, ਕ੍ਰਿਸ ਜਾਰਡਨ, ਡੇਵਿਡ ਮਲਾਨ, ਮੈਟ ਪਰਕਿੰਸਨ, ਆਦਿਲ ਰਸ਼ੀਦ, ਜੇਸਨ ਰਾਏ, ਬੇਨ ਸਟੋਕਸ ਅਤੇ ਮਾਰਕ ਵੁੱਡ।