ICC ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਨਹੀਂ ਸੀ ਇੰਗਲੈਂਡ-ਨਿਊਜ਼ੀਲੈਂਡ ਸੀਰੀਜ਼

12/05/2019 2:46:52 AM

ਨਵੀਂ ਦਿੱਲੀ- ਇੰਗਲੈਂਡ ਤੇ ਨਿਊਜ਼ੀਲੈਂਡ ਵਿਚਾਲੇ ਦੋ ਟੈਸਟ ਮੈਚਾਂ ਦੀ ਸੀਰੀਜ਼ ਆਈ. ਸੀ. ਸੀ. ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਨਹੀਂ ਸੀ, ਜਿਸ ਕਾਰਣ ਇਸ ਸੀਰੀਜ਼ ਤੋਂ ਕਿਸੇ ਵੀ ਟੀਮ ਨੂੰ ਕੋਈ ਅੰਕ ਨਹੀਂ ਮਿਲਿਆ। ਨਿਊਜ਼ੀਲੈਂਡ ਨੇ 2 ਮੈਚਾਂ ਦੀ ਇਹ ਸੀਰੀਜ਼ 1-0 ਨਾਲ ਜਿੱਤੀ। ਨਿਊਜ਼ੀਲੈਂਡ ਨੇ ਪਹਿਲਾ ਟੈਸਟ ਪਾਰੀ ਦੇ ਅੰਤਰ ਨਾਲ ਜਿੱਤਿਆ ਸੀ ਜਦਕਿ ਦੂਜਾ ਟੈਸਟ ਆਖਰੀ ਦਿਨ ਮੀਂਹ ਕਾਰਨ ਡਰਾਅ ਰਿਹਾ ਸੀ।
ਆਈ. ਸੀ. ਸੀ. ਟੈਸਟ ਚੈਂਪੀਅਨਸ਼ਿਪ-
1. ਭਾਰਤ— 360 ਅੰਕ
2. ਆਸਟਰੇਲੀਆ— 176 ਅੰਕ
3. ਨਿਊਜ਼ੀਲੈਂਡ— 60 ਅੰਕ
4. ਸ਼੍ਰੀਲੰਕਾ— 60 ਅੰਕ
5. ਇੰਗਲੈਂਡ— 56 ਅੰਕ
6. ਵੈਸਟਇੰਡੀਜ਼— 0
7. ਪਾਕਿਸਤਾਨ— 0
8. ਬੰਗਲਾਦੇਸ਼— 0
9. ਦੱਖਣੀ ਅਫਰੀਕਾ— 0
ਹਾਲ 'ਚ ਭਾਰਤ ਤੇ ਬੰਗਲਾਦੇਸ਼, ਆਸਟਰੇਲੀਆ ਤੇ ਪਾਕਿਸਤਾਨ, ਵੈਸਟਇੰਡੀਜ਼ ਤੇ ਅਫਗਾਨਿਸਤਾਨ, ਇੰਗਲੈਂਡ ਤੇ ਨਿਊਜ਼ੀਲੈਂਡ ਵਿਚਾਲੇ ਸੀਰੀਜ਼ ਹੋਈ। ਵੈਸਟਇੰਡੀਜ਼ ਨੇ ਲਖਾਨਊ 'ਚ ਇਕਲੌਤੇ ਟੈਸਟ ਮੈਚ 'ਚ ਅਫਗਾਨਿਸਤਾਨ ਨੂੰ ਹਰਾਇਆ ਪਰ ਅਫਗਾਨਿਸਤਾਨ ਦੇ ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਨਹੀਂ ਹੋਣ ਦੇ ਕਾਰਨ ਵੈਸਟਇੰਡੀਜ਼ ਨੂੰ ਕੋਈ ਅੰਕ ਨਹੀਂ ਮਿਲਿਆ। ਭਾਰਤ ਨੇ ਬੰਗਲਾਦੇਸ਼ ਨੂੰ 2-0 ਤੇ ਆਸਟਰੇਲੀਆ ਨੇ ਪਾਕਿਸਤਾਨ ਨੂੰ 2-0 ਨਾਲ ਹਰਾਇਆ।
ਇੰਗਲੈਂਡ ਤੇ ਨਿਊਜ਼ੀਲੈਂਡ ਬੇਸ਼ੱਕ ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਹੈ ਪਰ ਦੋਵਾਂ ਦੇ ਵਿਚ ਇਹ ਸੀਰੀਜ਼ ਚੈਂਪੀਅਨਸ਼ਿਪ ਤੋਂ ਬਾਹਰ ਸੀ। ਦਰਅਸਲ ਸਾਰੀਆਂ ਟੀਮਾਂ ਨੂੰ ਅਗਸਤ 2019 ਤੋਂ ਜੂਨ 2021 ਤਕ ਟੈਸਟ ਚੈਂਪੀਅਨਸ਼ਿਪ 'ਚ ਕੁਲ 6 ਸੀਰੀਜ਼ ਖੇਡਣੀ ਹੈ, ਜਿਸ 'ਚ ਤਿੰਨ ਸੀਰੀਜ਼ ਘਰ ਤੇ ਤਿੰਨ ਸੀਰੀਜ਼ ਵਿਦੇਸ਼ੀ ਜ਼ਮੀਨ 'ਤੇ ਹੋਣੀ ਹੈ। ਇੰਗਲੈਂਡ ਦੀ ਇਸ ਸੀਰੀਜ਼ ਦੇ ਬਾਅਦ ਤਿੰਨ ਸੀਰੀਜ਼ ਵਿਦੇਸ਼ੀ ਜ਼ਮੀਨ 'ਤੇ ਹੋਣੀ ਹੈ ਜਿਸ 'ਚ ਉਸ ਨੂੰ ਦੱਖਣੀ ਅਫਰੀਕਾ, ਸ਼੍ਰੀਲੰਕਾ ਤੇ ਭਾਰਤ 'ਚ ਖੇਡਣਾ ਹੈ। ਇਹੀ ਕਾਰਨ ਸੀ ਕਿ ਇਸ ਸੀਰੀਜ਼ ਨੂੰ ਇੰਗਲੈਂਡ ਦੇ ਵਿਦੇਸ਼ੀ ਪ੍ਰੋਗਰਾਮ ਦਾ ਹਿੱਸਾ ਨਹੀਂ ਰੱਖਿਆ ਗਿਆ। ਸੀਰੀਜ਼ ਬੇਸ਼ੱਕ ਨਿਊਜ਼ੀਲੈਂਡ ਦੇ ਪੱਖ 'ਚ ਰਹੀ ਪਰ ਮੇਜ਼ਬਾਨ ਨਿਊਜ਼ੀਲੈਂਡ ਨੂੰ ਇਸ ਸੀਰੀਜ਼ ਤੋਂ ਕੋਈ ਅੰਕ ਨਹੀਂ ਮਿਲਿਆ। ਦੋਵਾਂ ਦੇਸ਼ਾਂ ਦੇ ਬੋਰਡ ਨੇ ਟੈਸਟ ਚੈਂਪੀਅਨਸ਼ਿਪ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਸ ਸੀਰੀਜ਼ ਨੂੰ ਮੰਜੂਰੀ ਦੇ ਦਿੱਤੀ ਸੀ ਜਿਸ ਕਾਰਨ ਇਹ ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਨਹੀਂ ਬਣ ਸਕੀ।

Gurdeep Singh

This news is Content Editor Gurdeep Singh