ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਹੋਣ ਕਾਰਨ ਹੈਰਾਨ ਹੈ ਇੰਗਲੈਂਡ ਦਾ ਇਹ ਖਿਡਾਰੀ

05/26/2020 5:46:46 PM

ਲੰਡਨ : ਬੋਰਨਮਾਊਥ ਫੁੱਟਬਾਲ ਕਲੱਬ ਦੇ ਕੋਲਕੀਪਰ ਅਤੇ ਇੰਗਲੈਂਡ ਦੀ ਅੰਡਰ-21 ਟੀਮ ਦੇ ਖਿਡਾਰੀ ਆਰੋਨ ਰਾਮਸਡੇਲ ਨੇ ਕਿਸੇ ਵੀ ਤਰ੍ਹਾਂ ਦੇ ਲੱਛਣ ਨਾ ਹੋਣ ਦੇ ਬਾਵਜੂਦ ਕੋਰੋਨਾ ਵਾਇਰਸ ਟੈਸਟ ਵਿਚ ਪਾਜ਼ੇਟਿਵ ਆਉਣ ਨੂੰ ਡਰਾਉਣਾ ਤੇ ਚਿੰਤਾਜਨਕ ਕਰਾਰ ਦਿੱਤਾ। ਪ੍ਰੀਮੀਅਰ ਲੀਗ ਦੇ ਕਲੱਬਾਂ ਵੱਲੋਂ ਦੂਜੇ ਦੌਰ ਦੇ ਟੈਸਟ ਤੋਂ ਬਾਅਦ ਜੋ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ ਉਨ੍ਹਾਂ ਵਿਚ ਰਾਮਸਡੇਲ ਵੀ ਸ਼ਾਮਲ ਹੈ।

ਰਾਮਸਡੇਲ ਨੇ ਮੀਡੀਆ ਨੂੰ ਦੱਸਿਆ ਕਿ ਇਹ ਯਕੀਨੀ ਤੌਰ 'ਤੇ ਝਟਕਾ ਹੈ। ਮੈਂ ਕਿਸੇ ਦੇ ਵੀ ਸੰਪਰਕ ਵਿਚ ਨਹੀਂ ਆਇਆ ਅਤੇ ਮੈਂ ਹੁਣ ਇਨਫੈਕਟਡ ਹਾਂ। ਮੇਰੇ ਵਿਚ ਇਸ ਦੇ ਕੋਈ ਲੱਛਣ ਨਹੀਂ ਹੈ ਇਸ ਲਈ ਸੱਚ ਇਹ ਹੈ ਕਿ ਇਕ ਸਿਹਤਮੰਦ ਨੌਜਵਾਨ ਵਿਅਕਤੀ ਵੀ ਇਨਫੈਕਟਡ ਹੋ ਸਕਦਾ ਹੈ ਜੋ ਕਿ ਡਰਾਉਣਾ ਅਤੇ ਚਿੰਤਾਜਨਕ ਹੈ।

Ranjit

This news is Content Editor Ranjit