PSL 2020 ’ਤੇ ਵੀ ਕੋੋਰੋਨਾ ਦਾ ਡਰ, ਇੰਗਲੈਂਡ ਦੇ ਕ੍ਰਿਕਟਰਾਂ ਨੇ ਕੀਤੀ ਪਾਕਿ ਛੱਡਣ ਦੀ ਤਿਆਰੀ

03/13/2020 4:36:36 PM

ਸਪੋਰਟਸ ਡੇਸਕ — ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ) ਵਲੋਂ ਆਯੋਜਿਤ ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ) ’ਚ ਖੇਡ ਰਹੇ ਇੰਗਲੈਂਡ ਦੇ ਕ੍ਰਿਕਟਰਾਂ ਨੇ ਪਾਕਿਸਤਾਨ ਛੱਡਣ ਦੀ ਤਿਆਰੀ ਕਰ ਲਈ ਹੈ। ਇੰਗਲੈਂਡ ਦੇ ਕ੍ਰਿਕਟਰ ਜੇਸਨ ਰਾਏ, ਮੋਈਨ ਅਲੀ, ਜੇਮਸ ਵਿੰਸ, ਟਾਮ ਬੇਂਟਨ, ਐਲੇਕਸ ਹੇਲਸ ਅਤੇ ਕ੍ਰਿਸ ਜਾਰਡਨ ਜਿਹੇ ਖਿਡਾਰੀਆਂ ਲਈ ਪੀ. ਸੀ. ਬੀ. ਵਿਸ਼ੇਸ਼ ਫਲਾਈਟਸ ਦਾ ਪ੍ਰਬੰਧ ਕਰ ਰਹੀ ਹੈ। ਮਹਾਮਾਰੀ ਦੀ ਵਜ੍ਹਾ ਨਾਲ ਕਈ ਦੇਸ਼ਾਂ ਨੇ ਹੋਰ ਦੇਸ਼ਾਂ ਤੋਂ ਆਉਣ ਵਾਲੇ ਉਡਾਨਾਂ ਨੂੰ ਬੰਦ ਕਰ ਦਿੱਤਾ ਹੈ। ਜਿਸ ਦੇ ਕਾਰਨ ਇਸ ਕ੍ਰਿਕਟਰਾਂ ਨੂੰ ਪਾਕਿਸਤਾਨ ’ਚ ਫੱਸਣ ਦਾ ਡਰ ਸਤਾਉਣ ਲੱਗਾ ਹੈ।ਧਿਆਨ ਯੋਗ ਹੈ ਕਿ ਕਰਾਚੀ ’ਚ ਅਤੇ ਦੇਸ਼ ਦੇ ਹੋਰ ਹਿੱਸਿਆਂ ਇਸ ਵਾਇਰਸ ਦੇ ਫੈਲਣ ਤੋਂ ਬਾਅਦ ਵੀਰਵਾਰ ਨੂੰ ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ) ਦੇ ਬਾਕੀ ਮੈਚ ਖਾਲੀ ਸਟੇਡੀਅਮ ’ਚ ਕਰਾਉਣ ਦਾ ਫੈਸਲਾ ਕੀਤਾ ਗਿਆ ਹੈ। ਪਾਕਿਸਤਾਨ ਦੇ ਕਰਾਚੀ ਅਤੇ ਸਿੰਧ ਪ੍ਰਾਂਤ ’ਚ ਸਭ ਤੋਂ ਜ਼ਿਆਦਾ ਕੋਵਿਡ-19  ਦੇ ਪਾਜੀਟਿਵ ਮਾਮਲੇ ਸਾਹਮਣੇ ਆਏ ਹਨ ਅਤੇ ਵੀਰਵਾਰ ਨੂੰ ਇਹਨਾਂ ਦੀ ਕੁਲ ਗਿਣਤੀ 24 ਪਹੁੰਚ ਗਈ ਹੈ।ਇਸ ਮਹਾਮਾਰੀ ਦੀ ਵਜ੍ਹਾ ਕਰਕੇ ਹੁਣ ਤਕ ਕਈ ਖੇਡ ਆਯੋਜਨਾਂ ਨੂੰ ਰੱਦ ਕੀਤਾ ਜਾ ਚੁੱਕਿਆ ਹੈ। ਭਾਰਤ ’ਚ ਆਯੋਜਿਤ ਹੋਣ ਵਾਲੇ ਵਿਸ਼ਵ ਪ੍ਰਸਿੱਧ ਟੀ-20 ਲੀਗ ਆਈ. ਪੀ. ਐੱਲ ’ਤੇ ਵੀ ਇਸ ਵਾਇਰਸ ਦੇ ਵਜ੍ਹਾ ਕਾਰਨ ਰੱਦ ਹੋਣ ਦਾ ਖ਼ਤਰਾ ਬਣਾ ਹੋਇਆ ਹੈ। ਦੁਨੀਆਭਰ ’ਚ ਖੇਡਾਂ ਦੇ ਆਯੋਜਕ ਸੁਰੱਖਿਆ ਦੇ ਮੱਦੇਨਜ਼ਰ ਇਹ ਕਰ ਰਹੇ ਹਨ।