... ਜਦੋਂ ਫੀਲਡਿੰਗ ਕਰਨ ਲਈ ਉਤਰਿਆ ਇੰਗਲੈਂਡ ਦਾ ਕੋਚ

05/26/2019 12:43:56 AM

ਸਾਊਥੰਪਟਨ-ਆਸਟਰੇਲੀਆ ਵਿਰੁੱਧ ਅਭਿਆਸ ਮੈਚ ਦੌਰਾਨ ਸਾਬਕਾ ਕਪਤਾਨ ਤੇ ਮੌਜੂਦਾ ਸਹਾਇਕ ਕੋਚ ਪਾਲ ਕੋਲਿੰਗਵੁਡ ਨੂੰ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਮਾਰਕ ਵੁਡ ਤੇ ਜੋਫਰਾ ਆਰਚਰ ਦੇ ਜ਼ਖ਼ਮੀ ਹੋਣ ਤੋਂ ਬਾਅਦ ਸ਼ਨੀਵਾਰ ਨੂੰ ਇੱਥੇ ਫੀਲਡਰ ਦੇ ਰੂਪ ਵਿਚ ਮੈਦਾਨ 'ਤੇ ਉਤਰਨਾ ਪਿਆ।  ਇੰਗਲੈਂਡ ਨੂੰ ਕਪਤਾਨ ਦੇ ਤੌਰ 'ਤੇ 2010 ਟੀ-20 ਵਿਸ਼ਵ ਕੱਪ ਵਿਚ ਚੈਂਪੀਅਨ ਬਣਾਉਣ ਵਾਲੇ ਫੀਲਡਿੰਗ ਕੋਚ ਕੋਲਿੰਗਵੁਡ ਨੂੰ ਜੋਫਰਾ ਆਰਚਰ ਦੇ ਸਥਾਨ 'ਤੇ ਫੀਲਡਿੰਗ ਲਈ ਮੈਦਾਨ 'ਤੇ ਉਤਰਨਾ ਪਿਆ। ਆਰਚਰ ਸੀਮਾ ਰੇਖਾ ਕੋਲ ਫੀਲਡਿੰਗ ਕਰਦੇ ਸਮੇਂ ਜ਼ਖ਼ਮੀ ਹੋ ਗਿਆ ਸੀ। 
ਆਰਚਰ ਖੁਦ ਹੀ ਮਾਰਕ ਵੁਡ ਦੇ ਜ਼ਖ਼ਮੀ ਹੋਣ ਤੋਂ ਬਾਅਦ ਉਸਦੇ ਸਥਾਨ 'ਤੇ ਫੀਲਡਿੰਗ ਲਈ ਉਤਰਿਆ ਸੀ। ਆਪਣੇ ਚੌਥੇ ਓਵਰ ਦੀ ਗੇਂਦਬਾਜ਼ੀ ਵੁਡ ਦੀਆਂ ਮਾਸਪੇਸ਼ੀਆਂ ਵਿਚ ਖਿਚਾਅ ਆ ਗਿਆ। ਕਪਤਾਨ ਇਯੋਨ ਮੋਰਗਨ ਤੇ ਸਪਿਨਰ ਆਦਿਲ ਰਾਸ਼ਿਦ ਮੋਢੇ ਵਿਚ ਸੱਟ ਕਾਰਨ ਇਸ ਮੈਚ ਵਿਚ ਨਹੀਂ ਖੇਡ ਰਹੇ ਸਨ।

satpal klair

This news is Content Editor satpal klair