ਇੰਗਲੈਂਡ ਦੇ ਗੇਂਦਬਾਜ਼ਾਂ ਨੇ ਨਿਊਜ਼ੀਲੈਂਡ ''ਤੇ ਕੱਸਿਆ ਸ਼ਿਕੰਜਾ

11/22/2019 11:21:06 PM

ਮਾਊਟ ਮੋਨਗਾਨੂਈ- ਇੰਗਲੈਂਡ ਦੇ ਗੇਂਦਬਾਜ਼ਾਂ ਨੇ ਪਹਿਲੇ ਕ੍ਰਿਕਟ ਟੈਸਟ ਦੇ ਦੂਜੇ ਦਿਨ ਸ਼ੁੱਕਰਵਾਰ ਨੂੰ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਦੀ ਕੀਮਤੀ ਵਿਕਟ ਲੈ ਕੇ ਦਬਾਅ ਬਣਾ ਲਿਆ, ਜਦਕਿ ਮੇਜ਼ਬਾਨ ਟੀਮ ਨੇ ਇਕ ਵਾਰ ਫਿਰ ਰੀਵਿਊ ਲੈਣ ਵਿਚ ਵਰਤੀ ਖੁੰਝ ਤੇ ਦਰਸ਼ਕਾਂ ਨੂੰ ਆਟੋਗ੍ਰਾਫ ਦੇਣਾ ਵੀ ਉਸ ਨੂੰ ਭਾਰੀ ਪਿਆ। ਨਿਊਜ਼ੀਲੈਂਡ ਨੇ 3 ਵਿਕਟਾਂ 106 ਦੌੜਾਂ 'ਤੇ ਗੁਆ ਦਿੱਤੀਆਂ ਸਨ। ਇਸ ਤੋਂ ਬਾਅਦ ਉਸ ਦੇ ਸੰਕਟਮੋਚਨ ਵਿਲੀਅਮਸਨ ਨੇ 51 ਦੌੜਾਂ ਬਣਾਈਆਂ ਪਰ ਉਹ ਵੱਡੀ ਪਾਰੀ ਨਹੀਂ ਖੇਡ ਸਕਿਆ। ਦੂਜੇ ਦਿਨ ਦੀ ਖੇਡ ਖਤਮ ਹੋਣ 'ਤੇ ਨਿਊਜ਼ੀਲੈਂਡ ਦਾ ਸਕੋਰ ਇੰਗਲੈਂਡ ਦੀਆਂ 353 ਦੌੜਾਂ ਦੇ ਜਵਾਬ ਵਿਚ 4 ਵਿਕਟਾਂ 'ਤੇ 144 ਦੌੜਾਂ ਸੀ। ਹੈਨਰੀ ਨਿਕੋਲਸ 26 ਤੇ ਬੀ. ਜੇ. ਵਾਟਲਿੰਗ 6 ਦੌੜਾਂ ਬਣਾ ਕੇ ਖੇਡ ਰਹੇ ਸਨ। ਪੂਰੇ ਦਿਨ ਵਿਚ 10 ਵਿਕਟਾਂ ਡਿਗੀਆਂ।


ਨਿਊਜ਼ੀਲੈਂਡ ਦਾ ਸਲਾਮੀ ਬੱਲੇਬਾਜ਼ ਟਾਮ ਲਾਥਮ 8 ਦੌੜਾਂ 'ਤੇ ਐੱਲ. ਬੀ. ਡਬਲਯੂ. ਆਊਟ ਹੋ ਗਿਆ। ਉਸ ਨੇ ਰੀਵਿਊ ਨਹੀਂ ਲਿਆ, ਜਦਕਿ ਰੀਪਲੇਅ ਸਾਫ ਸੀ ਕਿ ਗੇਂਦ ਬੱਲੇ ਨਾਲ ਲੱਗ ਕੇ ਗਈ ਸੀ। ਇਸ ਤੋਂ ਪਹਿਲਾਂ ਜੋਸ ਬਟਲਰ ਅਜੀਬੋ-ਗਰੀਬ ਤਰੀਕੇ ਨਾਲ 43 ਦੇ ਸਕੋਰ 'ਤੇ ਆਊਟ ਹੋ ਗਿਆ। ਨੀਲ ਵੈਗਨਰ ਦੀ ਗੇਂਦ 'ਤੇ ਮਿਸ਼ੇਲ ਸੈਂਟਨਰ ਨੇ ਉਸ ਦਾ ਕੈਚ ਫੜਿਆ, ਜਿਹੜਾ ਉਸ ਸਮੇਂ ਫੀਲਡ ਤੋਂ ਬਾਹਰ ਸੀ। ਸੈਂਟਨਰ ਦਰਸ਼ਕਾਂ ਨੂੰ ਆਟੋਗ੍ਰਾਫ ਦੇ ਰਿਹਾ ਸੀ ਪਰ ਐਡ ਹੋਰਡਿੰਗ ਲੰਘ ਕੇ ਮੈਦਾਨ 'ਤੇ ਪਹੁੰਚਿਆ ਤੇ ਕੈਚ ਫੜਿਆ। ਇਹ ਹਾਲਾਂਕਿ ਖਿਡਾਰੀ ਦੀ ਮੂਵਮੈਂਟ ਤੇ ਫੀਲਡ ਦੇ ਜਮਾਵੜੇ ਦੀ ਜਾਣਕਾਰੀ ਬੱਲੇਬਾਜ਼ ਦੇ ਅਧਿਕਾਰ ਸਬੰਧੀ ਕ੍ਰਿਕਟ ਦੇ ਨਿਯਮਾਂ ਦੇ ਵਿਰੁੱਧ ਸੀ। ਬਟਲਰ ਹਾਲਾਂਕਿ ਮੈਦਾਨ ਛੱਡ ਕੇ ਚਲਾ ਗਿਆ ਤੇ ਇੰਗਲੈਂਡ ਦੀ ਪਾਰੀ ਉਥੇ ਹੀ ਖਤਮ ਹੋ ਗਈ।

Gurdeep Singh

This news is Content Editor Gurdeep Singh