ਇੰਗਲੈਂਡ ਨੇ ਟ੍ਰੇਸਕੋਥਿਕ ਨੂੰ ਬੱਲੇਬਾਜ਼ੀ ਕੋਚ, ਲੂਈਸ ਤੇ ਪਟੇਲ ਨੂੰ ਬਣਾਇਆ ਗੇਂਦਬਾਜ਼ੀ ਕੋਚ

03/01/2021 10:56:44 PM

ਲੰਡਨ– ਇੰਗਲੈਂਡ ਦੇ ਸਾਬਕਾ ਸਲਾਮੀ ਬੱਲੇਬਾਜ਼ ਮਾਰਕਸ ਟ੍ਰੇਸਕੋਥਿਕ ਨੂੰ ਰਾਸ਼ਟਰੀ ਟੀਮ ਦਾ ਨਵਾਂ ਬੱਲੇਬਾਜ਼ ਕੋਚ ਬਣਾਇਆ ਗਿਆ ਹੈ ਜਦਕਿ ਜੋਨ ਲੂਈਸ ਤੇ ਨਿਊਜ਼ੀਲੈਂਡ ਦੇ ਜੀਤਨ ਪਟੇਲ ਨੂੰ ਸਥਾਈ ਆਧਾਰ ’ਤੇ ਗੇਂਦਬਾਜ਼ੀ ਤੇ ਸਪਿਨ ਗੇਂਦਬਾਜ਼ੀ ਦਾ ਕੋਚ ਬਣਾਇਆ ਗਿਆ ਹੈ।

ਇਹ ਖ਼ਬਰ ਪੜ੍ਹੋ- ਅਹਿਮਦਾਬਾਦ ਦੀ ਪਿੱਚ ਦੇ ਤੀਜੇ ਮੈਚ ਤੋਂ ਵੱਧ ਟਰਨ ਹੋਣ ਦੀ ਉਮੀਦ : ਫੋਕਸ


ਕ੍ਰਿਸ ਸਿਲਵਰਵੁਡ ਦੀ ਅਗਵਾਈ ਵਾਲੇ ਇੰਗਲੈਂਡ ਦੇ ਕੋਚਿੰਗ ਢਾਂਚੇ ਵਿਚ ਇਹ ਤਿੰਨ ਨਿਯੁਕਤੀਆਂ ਕੀਤੀਆਂ ਗਈਆਂ ਹਨ। ਟ੍ਰੇਸਕੋਥਿਕ ਹੁਣ ਜੋਨਾਥਨ ਟ੍ਰਾਟ ਦੀ ਜਗ੍ਹਾ ਲਵੇਗਾ ਜਿਹੜਾ ਦੱਖਣੀ ਅਫਰੀਕਾ ਦੇ ਜੈਕ ਕੈਲਿਸ ਦੀ ਜਗ੍ਹਾ ਆਇਆ ਸੀ। ਕੈਲਿਸ ਸ਼੍ਰੀਲੰਕਾ ਵਿਚ ਇੰਗਲੈਂਡ ਦਾ ਬੱਲੇਬਾਜ਼ੀ ਸਲਾਹਕਾਰ ਸੀ।

ਇਹ ਖ਼ਬਰ ਪੜ੍ਹੋ- ਬਜਰੰਗ ਨੇ ਕਿਹਾ-ਓਲੰਪਿਕ ਤਕ ਸਾਰੇ ਸੋਸ਼ਲ ਮੀਡੀਆ ਹੈਂਡਲ ਬੰਦ ਕਰ ਰਿਹਾ ਹਾਂ

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh