T20 WC : ਮੈਚ ਤੋਂ ਪਹਿਲਾਂ ਇੰਗਲੈਂਡ ਤੇ ਵੈਸਟਇੰਡੀਜ਼ ਦੀਆਂ ਟੀਮਾਂ ਨਸਲਵਾਦ ਖ਼ਿਲਾਫ਼ ਕਰਨਗੀਆਂ ਇਹ ਖ਼ਾਸ ਉਪਰਾਲਾ

10/23/2021 12:56:15 PM

ਦੁਬਈ- ਇੰਗਲੈਂਡ ਤੇ ਵੈਸਟਇੰਡੀਜ਼ ਦੇ ਕ੍ਰਿਕਟਰ ਟੀ-20 ਵਰਲਡ ਕੱਪ 'ਚ ਸ਼ਨੀਵਾਰ ਨੂੰ ਆਪਣੇ ਪਹਿਲੇ ਮੈਚ 'ਚ ਨਸਲਵਾਦ ਖਿਲਾਫ ਲੜਾਈ 'ਚ ਸਮਰਥਨ ਦੇ ਲਈ ਗੋਡੇ ਦੇ ਭਾਰ ਬੈਠਣਗੇ। ਇੰਗਲੈਂਡ ਦੇ ਖਿਡਾਰੀਆਂ ਨੇ ਵੈਸਟਇਂਡੀਜ਼ ਦੇ ਖਿਲਾਫ ਪਿਛਲੇ ਸਾਲ ਘਰੇਲੂ ਸੀਰੀਜ਼ 'ਚ ਵੀ ‘ਬਲੈਕ ਲਾਈਵਸ ਮੈਟਰ' ਮੁਹਿੰਮ ਨੂੰ ਸਮਰਥਨ ਦਿੱਤਾ ਸੀ। 

ਇਹ ਪੁੱਛਣ 'ਤੇ ਕਿ ਵੈਸਟਇੰਡੀਜ਼ ਦੇ ਖ਼ਿਲਾਫ਼ ਮੈਚ 'ਚ ਹੀ ਇੰਗਲੈਂਡ ਨੇ ਅਜਿਹਾ ਕਰਨ ਦਾ ਫ਼ੈਸਲਾ ਕਿਉਂ ਕੀਤਾ, ਕਪਤਾਨ ਇਓਨ ਮੋਰਗਨ ਨੇ ਕਿਹਾ ਕਿ ਖਿਡਾਰੀ ਇਸ ਅੰਦੋਲਨ ਦੇ ਨਾਲ ਹਨ।ਉਨ੍ਹਾਂ ਕਿਹਾ ਕਿ ਅਸੀਂ ਕਲ ਵੈਸਟਇੰਡੀਜ਼ ਦੇ ਨਾਲ ਨਸਲਵਾਦ ਦੇ ਖ਼ਿਲਾਫ਼ ਮੁਹਿੰਮ ਨੂੰ ਸਰਮਥਨ ਦੇਵਾਂਗੇ। ਸਾਡਾ ਮੰਨਣਾ ਹੈ ਕਿ ਸਾਨੂੰ ਸਥਾਨਕ, ਕੌਮੀ ਤੇ ਕੌਮਾਂਤਰੀ ਪੱਧਰ 'ਤੇ ਬਦਲਾਅ ਲਿਆਉਣ ਦੀ ਇਸ ਮੁਹਿੰਮ ਦਾ ਹਿੱਸਾ ਬਣਨਾ ਚਾਹੀਦਾ ਹੈ। ਜੇਕਰ ਅਸੀਂ ਹਰ ਮੈਚ ਤੋਂ ਪਹਿਲਾਂ ਅਜਿਹਾ ਕਰ ਪਾਉਂਦੇ ਤਾਂ ਜ਼ਰੂਰ ਕਰਾਂਗੇ । ਸਾਨੂੰ ਖ਼ੁਸ਼ੀ ਹੈ ਕਿ ਕਲ ਅਜਿਹਾ ਕਰਨ ਦਾ ਮੌਕਾ ਮਿਲਿਆ ਹੈ।

Tarsem Singh

This news is Content Editor Tarsem Singh