ਇੰਗਲੈਂਡ ਦੇ ਇਸ ਆਲਰਾਊਂਡ ਨੇ ਟੈਸਟ ਕ੍ਰਿਕਟ ਤੋਂ ਬ੍ਰੇਕ ਲੈਣ ਦਾ ਕੀਤਾ ਐਲਾਨ

09/21/2019 1:16:46 PM

ਸਪੋਰਟਸ ਡੈਸਕ— ਇੰਗਲੈਂਡ ਦੇ ਆਲਰਾਊਂਡਰ ਮੋਈਨ ਅਲੀ ਨੇ ਟੈਸਟ ਕ੍ਰਿਕਟ ਤੋਂ ਅਣਮਿਥੇ ਸਮੇਂ ਲਈ ਬ੍ਰੇਕ ਲੈਣ ਦਾ ਫੈਸਲਾ ਕੀਤਾ ਹੈ। ਉਹ ਇਸ ਦੇ ਚੱਲਦੇ ਨਿਊਜ਼ੀਲੈਂਡ ਅਤੇ ਦੱਖਣੀ ਅਫਰੀਕਾ ਖਿਲਾਫ ਟੈਸਟ ਸੀਰੀਜ਼ ਲਈ ਚੋਣ ਲਈ ਉਪਲੱਬਧ ਨਹੀਂ ਹੋਣਗੇ। ਮੋਈਨ ਅਲੀ ਨੇ ਇਹ ਫੈਸਲਾ ਇੰਗਲੈਂਡ ਅਤੇ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਵਲੋਂ ਟੈਸਟ ਫਾਰਮੈਟ ਲਈ ਕੇਂਦਰੀ ਅਨੁਬੰਧਿਤ ਖਿਡਾਰੀਆਂ ਦੀ ਸੂਚੀ 'ਚ ਸ਼ਾਮਲ ਨਾ ਕੀਤੇ ਜਾਣ ਤੋਂ ਬਾਅਦ ਲਿਆ। ਏਸ਼ੇਜ਼ ਸੀਰੀਜ਼ 'ਚ ਪਹਿਲਾਂ ਟੈਸਟ ਮੈਚ ਦੀ ਹਾਰ ਤੋਂ ਬਾਅਦ ਉਹ ਟੀਮ 'ਚ ਆਪਣੀ ਜਗ੍ਹਾ ਗੁਆ ਬੈਠੇ ਸਨ।

ਮੋਈਨ ਨੇ ਕਿਹਾ, ਮੈਂ ਲਾਲ ਗੇਂਦ ਦੀ ਕ੍ਰਿਕਟ ਤੋਂ ਬ੍ਰੇਕ ਲੈਣਾ ਚਾਹੁੰਦਾ ਹਾਂ। ਇਹ ਸੈਂਸ਼ਨ ਬਹੁਤ ਵਿਅਸਤ ਰਿਹਾ ਸੀ ਅਤੇ ਥੋੜ੍ਹਾ ਆਰਾਮ ਕਰ ਮੈਂ ਆਪਣੀ ਬੱਲੇਬਾਜ਼ੀ ਦਾ ਆਨੰਦ ਚੁੱਕਣਾ ਚਾਹੁੰਦਾ ਹਾਂ। ਮੈਂ ਆਪਣੇ ਪਰਿਵਾਰ ਨਾਲ ਸਮਾਂ ਗੁਜ਼ਾਰਨਾ ਚਾਹੁੰਦਾ ਹਾਂ, ਕਿਉਂਕਿ ਪਿਛਲੇ ਪੰਜ ਸਾਲ ਤੋਂ ਇੰਗਲੈਂਡ ਟੀਮ 'ਚ ਹੋਣ ਦੀ ਵਜ੍ਹਾ ਨਾਲ ਪਰਿਵਾਰ ਲਈ ਸਮਾਂ ਨਹੀਂ ਕੱਢ ਸਕਿਆ ਹਾਂ।PunjabKesari
ਮੋਈਨ ਨੇ ਭਵਿੱਖ 'ਚ ਟੈਸਟ ਕ੍ਰਿਕਟ ਖੇਡਣ ਦੀ ਸੰਭਾਵਨਾ ਤੋਂ ਮਨਾਹੀ ਨਹੀਂ ਕੀਤੀ ਹੈ ਅਤੇ ਈ. ਸੀ. ਬੀ. ਦੇ ਪ੍ਰਬੰਧ ਨਿਦੇਸ਼ਕ ਏਸ਼ਲੇ ਜਾਇਲਸ ਨੇ ਕਿਹਾ ਕਿ ਮੋਈਨ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਨਹੀਂ ਲਿਆ ਹੈ। ਉਨ੍ਹਾਂ ਨੇ ਕੁਝ ਸਮਾਂ ਲਈ ਇਸ ਫਾਰਮੇਟ ਤੋਂ ਬ੍ਰੇਕ ਲਈ ਹੈ। ਉਹ ਟੀਮ ਦੇ ਇਕ ਪ੍ਰਮੁੱਖ ਖਿਡਾਰੀ ਹਨ ਅਤੇ ਉਨ੍ਹਾਂ ਦੇ ਲਈ ਵਾਪਸੀ ਦੀ ਆਪਸ਼ਨ ਖੁੱਲੀ ਹੋਈ ਹੈ। ਉਹ ਤਰੋਤਾਜ਼ਾ ਹੋ ਕੇ ਟੀਮ 'ਚ ਵਾਪਸੀ ਕਰਣਗੇ।


Related News