ਇੰਗਲੈਂਡ ਦਾ ਸ਼੍ਰੀਲੰਕਾ ਦੌਰਾ ਕੋਰੋਨਾਵਾਇਰਸ ਕਾਰਨ ਹੋਇਆ ਮੁਲਤਵੀ

03/13/2020 6:47:18 PM

ਲੰਡਨ— ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਨੇ ਕੋਰੋਨਾ ਵਾਇਰਸ ਦੇ ਕਾਰਨ ਸ਼ੁੱਕਰਵਾਰ ਨੂੰ ਟੀਮ ਦੇ ਸ਼੍ਰੀਲੰਕਾ ਦੌਰੇ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ। ਇਹ ਫੈਸਲਾ ਤੈਅ ਕੀਤਾ ਗਿਆ ਜਦੋ ਇੰਗਲੈਂਡ ਦੇ ਕ੍ਰਿਕਟਰ ਕੋਲੰਬੋ 'ਚ ਆਪਣਾ ਆਖਰੀ ਅਭਿਆਸ ਮੈਚ ਦੇ ਦੂਜੇ ਦਿਨ ਖੇਡ ਰਹੇ ਸਨ। ਦੋ ਮੈਚਾਂ ਦੀ ਸੀਰੀਜ਼ ਵਿਸ਼ਵ ਚੈਂਪੀਅਨਸ਼ਿਪ ਦਾ ਹਿੱਸਾ ਸੀ ਤੇ ਅਗਲੇ ਵੀਰਵਾਰ ਤੋਂ ਗਾਲੇ 'ਚ ਸ਼ੁਰੂ ਹੋਣੀ ਸੀ।
ਈ. ਸੀ. ਬੀ. ਨੇ ਬਿਆਨ 'ਚ ਕਿਹਾ ਕਿ 'ਕੋਵਿਡ-19 ਮਹਾਮਾਰੀ ਕਾਰਨ ਵਿਸ਼ਵ ਭਰ 'ਚ ਮਾੜੀ ਸਥਿਤੀ ਤੇ ਸ਼੍ਰੀਲੰਕਾ ਕ੍ਰਿਕਟ ਨਾਲ ਗੱਲਬਾਤ ਕਰਨ ਤੋਂ ਬਾਅਦ ਅਸੀਂ ਆਪਣੇ ਖਿਡਾਰੀਆਂ ਨੂੰ ਵਾਪਸ ਸੱਦਣ ਤੇ ਸ਼੍ਰੀਲੰਕਾ ਤੇ ਇੰਗਲੈਂਡ ਵਿਚਾਲੇ ਆਗਾਮੀ ਟੈਸਟ ਸੀਰੀਜ਼ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ।

Gurdeep Singh

This news is Content Editor Gurdeep Singh