ਅਜੇ ਤਕ ਵਰਲਡ ਕੱਪ ''ਚ ਇੰਗਲੈਂਡ ਨੇ ਅਫਗਾਨਿਸਤਾਨ ਖਿਲਾਫ ਮਾਰੀ ਹੈ ਬਾਜ਼ੀ

06/18/2019 9:44:01 AM

ਸਪੋਰਟਸ ਡੈਸਕ— ਮੌਜੂਦਾ ਵਰਲਡ ਕੱਪ ਟੂਰਨਾਮੈਂਟ ਦਾ 24ਵਾਂ ਮੁਕਾਬਲਾ ਮੰਗਲਵਾਰ ਨੂੰ ਮੈਨਚੈਸਟਰ 'ਚ ਮੇਜ਼ਬਾਨ ਇੰਗਲੈਂਡ ਅਤੇ ਅਫਗਾਨਿਸਤਾਨ ਵਿਚਾਲੇ ਖੇਡਿਆ ਜਾਵੇਗਾ। ਦੋਵੇਂ ਟੀਮਾਂ ਪਹਿਲੀ ਵਾਰ ਇੰਗਲੈਂਡ ਦੇ ਮੈਦਾਨ 'ਤੇ ਆਹਮੋ ਸਾਹਮਣੇ ਹੋਣਗੀਆਂ। ਇੰਗਲੈਂਡ ਅਤੇ ਅਫਗਾਨਿਸਤਾਨ ਦੋਹਾਂ ਟੀਮਾਂ ਦਾ ਇਸ ਟੂਰਨਾਮੈਂਟ 'ਚ ਇਹ ਪੰਜਵਾਂ ਮੈਚ ਹੋਵੇਗਾ। ਮੇਜ਼ਬਾਨ ਟੀਮ ਤਿੰਨ ਜਿੱਤ ਦੇ ਨਾਲ ਸਕੋਰ ਬੋਰਡ 'ਚ ਚੌਥੇ ਸਥਾਨ 'ਤੇ ਹੈ। ਜਦਕਿ, ਅਫਗਾਨਿਸਤਾਨ ਟੀਮ ਹੁਣ ਤਕ ਇਕ ਵੀ ਮੈਚ ਨਹੀਂ ਜਿੱਤ ਸਕੀ ਹੈ। ਉਹ ਸਕੋਰ ਬੋਰਡ 'ਚ 10ਵੇਂ ਸਥਾਨ 'ਤੇ ਹੈ।

ਦੋਹਾਂ ਟੀਮਾਂ ਦੇ ਦਿਲਚਸਪ ਅੰਕੜੇ
ਦੋਵੇਂ ਟੀਮਾਂ ਚਾਰ ਸਾਲ ਬਾਅਦ ਆਹਮੋ-ਸਾਹਮਣੇ ਹੋਣਗੀਆਂ। ਦੋਹਾਂ ਟੀਮਾਂ ਨੇ ਵਰਲਡ ਕੱਪ 'ਚ ਅਜੇ ਤਕ ਸਿਰਫ ਇਕ ਹੀ ਮੈਚ ਖੇਡਿਆ ਹੈ। ਪਿਛਲੀ ਵਾਰ ਸਿਡਨੀ 'ਚ ਖੇਡੇ ਗਏ ਵਰਲਡ ਕੱਪ ਦੇ ਮੈਚ 'ਚ ਇੰਗਲੈਂਡ ਨੂੰ 9 ਵਿਕਟਾਂ ਨਾਲ ਜਿੱਤ ਮਿਲੀ ਸੀ। ਦੋਵੇਂ ਟੀਮਾਂ ਵਨ-ਡੇ 'ਚ ਦੂਜੀ ਵਾਰ ਆਹਮੋ-ਸਾਹਮਣੇ ਹੋਣਗੀਆਂ। ਅਫਗਾਨਿਸਤਾਨ ਦੀ ਟੀਮ ਦਾ ਇੰਗਲੈਂਡ 'ਚ ਇਹ ਚੌਥਾ ਮੈਚ ਹੋਵੇਗਾ। ਇਸ ਤੋਂ ਪਹਿਲਾਂ ਉਸ ਨੂੰ ਸਾਰਿਆਂ ਮੈਚਾਂ 'ਚ ਹਾਰ ਦਾ ਹੀ ਸਾਹਮਣਾ ਕਰਨਾ ਪਿਆ ਹੈ।

ਅੱਜ ਦੇ ਮੈਚ ਨੂੰ ਪ੍ਰਭਾਵਿਤ ਕਰਨ ਵਾਲੇ ਦੋ ਪ੍ਰਮੁੱਖ ਫੈਕਟਰ
ਪਿੱਚ ਦੀ ਸਥਿਤੀ
ਇਸ ਮੈਦਾਨ ਦੀ ਪਿੱਚ ਦੀ ਸਥਿਤੀ ਅਜਿਹੀ ਹੈ ਕਿ ਟਾਸ ਜਿੱਤਣ ਵਾਲੀ ਟੀਮ ਪਹਿਲਾਂ ਬੱਲੇਬਾਜ਼ੀ ਕਰਨਾ ਪਸੰਦ ਕਰੇਗੀ। ਵਿਕਟ ਨਾਲ ਸਪਿਨਰਸ ਨੂੰ ਮਦਦ ਮਿਲ ਸਕਦੀ ਹੈ। ਪਿਛਲੀ ਵਾਰ ਇਸੇ ਪਿੱਚ 'ਤੇ ਭਾਰਤ-ਪਾਕਿ ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 300+ ਦੌੜਾਂ ਬਣਾਈਆਂ ਸਨ।
ਮੌਸਮ ਦਾ ਮਿਜਾਜ਼
ਇੰਗਲੈਂਡ ਅਤੇ ਅਫਗਾਨਿਸਤਾਨ ਦੇ ਮੈਚ 'ਚ ਦੋਹਾਂ ਦੇਸ਼ਾਂ ਦੀਆਂ ਟੀਮਾਂ ਨੂੰ ਮੌਸਮ ਰਾਸ ਆਉਣ ਵਾਲਾ ਹੈ ਕਿਉਂਕਿ ਇਸ ਮੈਚ ਦੇ ਦੌਰਾਨ ਮੈਨਚੈਸਟਰ 'ਚ ਬਾਰਸ਼ ਦੀ ਸੰਭਾਵਨਾ ਬਹੁਤ ਹੀ ਘੱਟ ਹੈ ਜਿਸ ਕਾਰਨ ਮੈਚ 'ਚ ਅੜਿੱਕਾ ਪੈਣ ਦੀ ਸੰਭਾਵਨਾ ਬਹੁਤ ਹੀ ਘੱਟ ਹੈ। ਤਾਪਮਾਨ 14 ਤੋਂ 18 ਡਿਗਰੀ ਸੈਲਸੀਅਸ ਦੇ ਆਸਪਾਸ ਰਹੇਗਾ।

Tarsem Singh

This news is Content Editor Tarsem Singh