ਮਲੇਸ਼ੀਆ ਮਾਸਟਰਸ ''ਚ ਭਾਰਤੀ ਚੁਣੌਤੀ ਖਤਮ

01/19/2018 8:34:02 AM

ਕੁਆਲਾਲੰਪੁਰ, (ਬਿਊਰੋ)— ਬੀ ਸਾਈ ਪ੍ਰਣੀਤ ਦੀ ਵੀਰਵਾਰ ਨੂੰ ਹਾਰ ਦੇ ਨਾਲ ਭਾਰਤ ਦੀ ਮਲੇਸ਼ੀਆ ਮਾਸਟਰਸ ਬੈਡਮਿੰਟਨ ਟੂਰਨਾਮੈਂਟ 'ਚ ਦੂਜੇ ਹੀ ਰਾਊਂਡ 'ਚ ਚੁਣੌਤੀ ਖਤਮ ਹੋ ਗਈ। ਪ੍ਰਣੀਤ ਨੂੰ ਟਾਪ ਸੀਡ ਡੈਨਮਾਰਕ ਦੇ ਵਿਕਟਰ ਐਕਸੇਲਸਨ ਨੇ 27 ਮਿੰਟ 'ਚ 21-17, 21-8 ਨਾਲ ਹਰਾਇਆ।
ਮਹਿਲਾ ਡਬਲਜ਼ 'ਚ ਅਸ਼ਵਿਨੀ ਪੋਨੱਪਾ ਅਤੇ ਐੱਨ. ਸਿੱਕੀ ਰੇਡੀ ਦੀ ਜੋੜੀ ਨੂੰ ਤੀਜੀ ਸੀਡ ਡੈਨਮਾਰਕ ਦੀ ਜੋੜੀ ਕੈਮਿਲਾ ਜੂਲ ਅਤੇ ਕ੍ਰਿਸਟੀਨਾ ਪੈਡਰਸਨ ਨੇ 35 ਮਿੰਟ 'ਚ 21-15, 21-15 ਨਾਲ ਹਰਾਇਆ। ਮਿਕਸਡ ਡਬਲਜ਼ 'ਚ ਪ੍ਰਾਜਕਤਾ ਸਾਵੰਤ ਅਤੇ ਉਨ੍ਹਾਂ ਦੇ ਮਲੇਸ਼ੀਆਈ ਜੋੜੀਦਾਰ ਯੋਗੇਂਦ੍ਰਨ ਕ੍ਰਿਸ਼ਨਨ ਨੂੰ ਦੂਜੀ ਸੀਡ ਹਾਂਗਕਾਂਗ ਦੀ ਜੋੜੀ ਤੰਗ ਚੁਨ ਮਾਨ ਅਤੇ ਯਿੰਗ ਸੁਏਤ ਨੇ 34 ਮਿੰਟ 'ਚ 26-24, 21-12 ਨਾਲ ਹਰਾਇਆ।