ਪਿੰਡ ਖੱਬੇ ਰਾਜਪੂਤਾਂ ਦਾ ਪਹਿਲਾ ਕਬੱਡੀ ਕੱਪ ਅਮਿੱਟ ਯਾਦਾਂ ਛੱਡਦਾ ਸਮਾਪਤ

04/10/2018 4:10:54 AM

ਚੌਕ ਮਹਿਤਾ (ਪਾਲ)- ਪਿੰਡ ਖੱਬੇ ਰਾਜਪੂਤਾਂ ਵਿਖੇ ਖਾਲਸਾ ਸਪੋਰਟਸ  ਐਂਡ ਵੈੱਲਫੇਅਰ ਕਲੱਬ ਵੱਲੋਂ ਕਾਂਗਰਸੀ ਆਗੂ ਮਨਦੀਪ ਸਿੰਘ ਸੋਨਾ, ਜੁਗਰਾਜ ਸਿੰਘ ਜੋਗਾ, ਕੁਲਵਿੰਦਰ ਸਿੰਘ ਰੰਧਾਵਾ, ਕੰਵਲਜੀਤ ਸਿੰਘ ਕੇ.ਵੀ., ਪ੍ਰਧਾਨ ਸੁੱਚਾ ਸਿੰਘ ਬੱਲ ਤੇ ਜਥੇ. ਬਲਵਿੰਦਰ ਸਿੰਘ ਦੀ ਅਗਵਾਈ 'ਚ ਕਰਵਾਇਆ ਗਿਆ ਪਹਿਲਾ ਦੋ ਰੋਜ਼ਾ ਹੈਂਡਬਾਲ ਤੇ ਕਬੱਡੀ ਕੱਪ ਬਹੁਤ ਸ਼ਾਨਦਾਰ ਢੰਗ ਨਾਲ ਯਾਦਗਾਰੀ ਹੋ ਨਿਬੜਿਆ। ਇਸ ਵਿਚ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ, ਐੱਮ. ਪੀ. ਗੁਰਜੀਤ ਸਿੰਘ ਔਜਲਾ, ਐੱਸ. ਡੀ. ਐੱਮ. ਅਰਵਿੰਦਰ ਸਿੰਘ ਅਰੋੜਾ, ਡੀ. ਐੱਸ. ਪੀ. ਗੁਰਪ੍ਰਤਾਪ ਸਿੰਘ ਸਹੋਤਾ ਤੇ ਸੋਸ਼ਲ ਵਰਕਰ ਨਵਤੇਜ ਗੱਗੂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ।
ਵਿਧਾਇਕ ਡੈਨੀ ਬੰਡਾਲਾ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਹੱਟ ਕੇ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਤੇ ਖੇਡਾਂ 'ਚ ਦਿਲਚਸਪੀ ਰੱਖਣ ਵਾਲੇ ਨੌਜਵਾਨਾਂ ਦਾ ਵੱਧ ਤੋਂ ਵੱਧ ਸਹਿਯੋਗ ਕਰਨ ਦਾ ਭਰੋਸਾ ਦਿੰਦਿਆਂ ਖੇਡਾਂ ਤੇ ਪਿੰਡ ਦੇ ਸਰਵਪੱਖੀ ਵਿਕਾਸ ਲਈ ਆਉਣ ਵਾਲੇ ਸਮੇਂ 'ਚ ਖੁੱਲ੍ਹੀਆਂ ਗ੍ਰਾਂਟਾਂ ਦੇਣ ਦਾ ਵਾਅਦਾ ਕੀਤਾ। ਇਸ ਮੌਕੇ ਐੱਮ.ਪੀ.ਔਜਲਾ ਨੇ ਵੀ ਆਪਣੇ ਵੱਲੋਂ ਦੋ ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਦੂਜੇ ਦਿਨ ਨਾਮਵਰ ਅਕੈਡਮੀਆਂ ਦੇ ਹੋਏ ਕਬੱਡੀ ਮੁਕਾਬਲਿਆ ਦੌਰਾਨ ਖਾਲਸਾ ਸਪੋਰਟਸ ਕਲੱਬ ਖੱਬੇ ਨੇ ਸੰਤ ਬਾਬਾ ਹਜ਼ਾਰਾ ਸਿੰਘ ਕਲੱਬ ਭਾਮ ਨੂੰ ਹਰਾ ਕੇ 51,000 ਰੁਪਏ ਦਾ ਨਕਦ ਇਨਾਮ ਤੇ ਟਰਾਫੀ ਆਪਣੇ ਨਾਂ ਕੀਤੀ, ਜਦੋਂ ਕਿ ਹੈਂਡਬਾਲ 'ਚ ਡੀ.ਏ.ਵੀ. ਜਲੰਧਰ ਦੀ ਟੀਮ ਜੇਤੂ ਤੇ ਪਿੰਡ ਖੱਬੇ ਉਪ ਜੇਤੂ ਰਹੀ।
ਕਬੱਡੀ ਕੱਪ ਦੌਰਾਨ ਕੁਲਵਿੰਦਰ ਸਿੰਘ ਰੰਧਾਵਾ ਦੀ ਜ਼ੋਰਦਾਰ ਕੁਮੈਂਟਰੀ ਪ੍ਰਤੀ ਦਰਸ਼ਕਾਂ ਦੀ ਵਿਸ਼ੇਸ਼ ਖਿੱੱਚ ਰਹੀ ਤੇ ਜ਼ਿਲਾ ਕਾਂਗਰਸ ਕਮੇਟੀ ਦਿਹਾਤੀ ਦੇ ਮੀਤ ਪ੍ਰਧਾਨ ਗੁਰਮੀਤ ਸਿੰਘ ਨੰਗਲੀ ਤੇ ਸੰਤ ਕਰਤਾਰ ਸਿੰਘ ਖਾਲਸਾ ਸਪੋਰਟਸ ਐਂਡ ਵੈੱਲਫੇਅਰ ਕਲੱਬ ਮਹਿਤਾ ਨੰਗਲ ਵੱਲੋਂ ਵੱਡਾ ਸਹਿਯੋਗ ਦਿੱਤਾ ਗਿਆ। 
ਇਸ ਸਮੇਂ ਸੀ. ਕਾਂਗਰਸੀ ਆਗੂ ਗੁਰਿੰਦਰ ਸਿੰਘ ਨੰਗਲੀ, ਕਸ਼ਮੀਰ ਸਿੰਘ ਮਹਿਤਾ, ਚਤਰ ਸਿੰਘ ਸੈਦੂਕੇ, ਸੁੱਖ ਰੰਧਾਵਾ, ਹਰਜਿੰਦਰ ਸਿੰਘ ਜੱਜ, ਸ਼ਿਵਰਾਜ ਤਰਸਿੱਕਾ, ਮਾ. ਗੁਰਬਖਸ਼ ਸਿੰਘ ਜਲਾਲ, ਮਾ. ਸੁਖਦੇਵ ਸਿੰਘ, ਸਲਵਿੰਦਰ ਟੋਨਾ, ਰਾਣਾ ਸ਼ਾਹ, ਅਜੀਤ ਪ੍ਰਧਾਨ, ਚਰਨ ਸਿੰਘ ਤੇ ਬਲਵਿੰਦਰ ਸਿੰਘ ਮਹਿਸਮਪੁਰ, ਗੁਰਮੇਜ ਸਿੰਘ ਬੁੱਟਰ (ਤਿੰਨੋਂ ਸਾਬਕਾ ਸਰਪੰਚ), ਰਾਣਾ ਜੰਡ, ਜਸਵਿੰਦਰ ਸਿੰਘ ਪੀ.ਏ.,ਸੁੱਖ ਦਿਆਲਗੜ੍ਹ, ਖਜ਼ਾਨ ਬੁੱਟਰ ਆਦਿ ਤੋਂ ਇਲਾਵਾ ਅਮਰਬੀਰ ਬਿੱਲਾ, ਗੁਰਦਿਆਲ ਸਿੰਘ ਬੱਲ, ਸ਼ਿੰਗਾਰਾ ਸਿੰਘ, ਦੀਦਾਰ ਸਿੰਘ, ਹਜ਼ੂਰ ਸਿੰਘ, ਗੁਰਪਾਲਜੀਤ ਸਿੰਘ, ਮਾ. ਸੁਖਵਿੰਦਰ ਸਿੰਘ, ਜਥੇ. ਪਰਮਜੀਤ ਸਿੰਘ, ਮਲਕੀਤ ਸਿੰਘ, ਮੋਹਨ ਸਿੰਘ, ਸਰਬਜੀਤ ਸਿੰਘ, ਸੁਖਵਿੰਦਰ ਸਿੰਘ ਰੰਧਾਵਾ, ਜਰਮਨਜੀਤ ਸਿੰਘ, ਗੁਰਭਿੰਦਰ ਸਿੰਘ ਬੱਲ, ਬਲਬੀਰ ਸਿੰਘ ਬੱਗਾ, ਹਰਜਿੰਦਰ ਸਿੰਘ ਹਰੀ, ਲੱਖਾ ਮਹਿਤੀਆ, ਸਰਬਜੀਤ ਸਿੰਘ, ਵਿੱਕੀ ਮਹਿਤੀਆ ਤੇ ਰਵੀ ਰੰਧਾਵਾ ਨੇ ਕਬੱਡੀ ਕੱਪ ਦੀ  ਸਫਲਤਾ ਲਈ ਸਮੂਹ ਸ਼ਖਸੀਅਤਾਂ ਤੇ ਸਹਿਯੋਗੀਆਂ ਦਾ ਦਿਲੀ ਧੰਨਵਾਦ ਕੀਤਾ।