ਫੈਨਜ਼ ਤੋਂ ਪ੍ਰੇਸ਼ਾਨ ਆਰ. ਸੀ. ਬੀ. ਫੈਨ ਗਰਲ ਦੀਪਿਕਾ ਨੇ ਲਿਖੇ ਭਾਵੁਕ ਮੈਸੇਜ

05/14/2019 11:21:46 PM

ਜਲੰਧਰ - ਬੈਂਗਲੁਰੂ ਦੇ ਮੈਦਾਨ 'ਤੇ ਸਨਰਾਈਜ਼ਰਜ਼ ਹੈਦਰਾਬਾਦ ਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਮੈਚ ਦੌਰਾਨ ਚਰਚਾ ਵਿਚ ਆਈ ਆਰ. ਸੀ. ਬੀ. ਫੈਨ ਦੀਪਿਕਾ ਘੋਸ਼ ਸਾਈਬਰ ਬੁਲਿੰਗ ਤੋਂ ਪ੍ਰੇਸ਼ਾਨ ਹੋ ਗਈ ਹੈ। ਦੀਪਿਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਇਕ ਪੋਸਟ ਨਾਲ ਭਾਵੁਕ ਮੈਸੇਜ ਵੀ ਸ਼ੇਅਰ ਕੀਤਾ ਹੈ। ਉਸ ਨੇ ਮੈਸੇਜ ਵਿਚ ਲਿਖਿਆ ਹੈ, ''ਮੇਰਾ ਨਾਂ ਦੀਪਿਕਾ ਘੋਸ਼ ਹੈ ਤੇ ਸ਼ਾਇਦ ਮੇਰੇ ਬਾਰੇ ਫੈਲਾਈਆਂ ਜਾ ਰਹੀਆਂ ਗੱਲਾਂ ਵਿਚੋਂ ਸਿਰਫ ਇਕ ਇਹ ਸੱਚੀ ਗੱਲ ਹੈ।''


ਦੀਪਿਕਾ ਕਾਫੀ ਸਮੇਂ ਤੋਂ ਆਪਣੇ ਪਰਿਵਾਰ ਨਾਲ ਆਈ. ਪੀ. ਐੱਲ. ਮੈਚ ਦੇਖਣ ਜਾਂਦੀ ਰਹੀ ਹੈ ਪਰ ਉਸ ਨੂੰ ਇਹ ਬਿਲਕੁਲ ਵੀ ਨਹੀਂ ਪਤਾ ਸੀ ਕਿ ਇਕ ਮੈਚ ਉਸ ਦੀ ਜ਼ਿੰਦਗੀ ਬਦਲ ਦੇਵੇਗਾ। 


ਦੀਪਿਕਾ ਨੇ ਲਿਖਿਆ, ''ਮੈਂ ਕਿਸੇ ਤਰ੍ਹਾਂ ਦੀ ਪਛਾਣ ਨਹੀਂ ਚਾਹੁੰਦੀ ਤੇ ਨਾ ਹੀ ਮੈਂ ਇਹ ਗਿਣਨਾ ਚਾਹੁੰਦੀ ਹਾਂ ਕਿ ਮੈਂ ਕਿੰਨੀ ਵਾਰ ਕੈਮਰੇ 'ਤੇ ਆਈ। ਮੈਂ ਕੋਈ ਸੈਲੀਬ੍ਰਿਟੀ ਨਹੀਂ ਹਾਂ, ਸਿਰਫ ਇਕ ਆਮ ਲੜਕੀ ਹਾਂ, ਜਿਹੜੀ ਉਸ ਮੈਚ ਦਾ ਮਜ਼ਾ ਲੈ ਰਹੀ ਸੀ। ਟੀ. ਵੀ. 'ਤੇ ਜਦੋਂ ਤੋਂ ਮੈਂ ਆਈ ਹਾਂ, ਉਸ ਤੋਂ ਬਾਅਦ ਜਦੋਂ ਮੈਨੂੰ ਤਵੱਜੋ ਮਿਲੀ, ਮੈਂ ਉਸ ਦੇ ਲਈ ਕੁਝ ਵੀ ਨਹੀਂ ਕੀਤਾ ਸੀ। ਮੈਂ ਨਿਸ਼ਚਿਤ ਤੌਰ 'ਤੇ ਇਹ ਸਭ ਨਹੀਂ ਚਾਹੁੰਦੀ ਸੀ।'' ਉਸ ਨੇ ਲਿਖਿਆ, ''ਇਸ ਦੌਰਾਨ ਉਸ ਨੂੰ ਜੋ ਪਿਆਰ ਮਿਲਿਆ, ਉਸ ਦੇ ਲਈ ਮੈਂ ਧੰਨਵਾਦ ਕਰਦੀ ਹੈ ਪਰ ਉਹ ਨਾਲ ਹੀ ਗੈਰ-ਜ਼ਰੂਰੀ ਨਾਂਹ-ਪੱਖੀ ਵਜ੍ਹਾ ਤੋਂ ਪ੍ਰੇਸ਼ਾਨ ਵੀ ਹੈ।''


ਉਸ ਨੇ ਕਿਹਾ, ''ਇਹ ਮੇਰੇ ਲਈ ਗਾਲ੍ਹਾਂ ਤੇ ਮਾਨਸਿਕ ਪ੍ਰੇਸ਼ਾਨੀ ਦਾ ਮੁੱਦਾ ਬਣ ਗਿਆ ਹੈ। ਮੈਨੂੰ ਸਮਝ ਨਹੀਂ ਆਉਂਦਾ ਕਿ ਲੋਕਾਂ ਨੇ ਕਿਵੇਂ ਮੇਰਾ ਨਾਂ ਤੇ ਪ੍ਰੋਫਾਈਲ ਲੱਭ ਲਈ।''


ਉਸ ਨੇ ਕਿਹਾ, ''ਮੇਰੀ ਪਛਾਣ, ਨਿੱਜਤਾ ਤੇ ਜ਼ਿੰਦਗੀ ਅਚਾਨਕ ਹੈਕ ਹੋ ਗਈ। ਰਾਤ ਭਰ ਵਿਚ ਕਈ ਅਜਿਹੇ ਪੁਰਸ਼ ਪ੍ਰਸ਼ੰਸਕ ਮੇਰੇ ਸਾਹਮਣੇ ਆਏ, ਜਿਹੜੇ ਸਮਾਜਿਕ ਮੰਚ 'ਤੇ ਮੇਰੇ ਨਾਲ ਭੱਦਾ ਤੇ  ਨਿੰਦਣਯੋਗ ਵਤੀਰਾ ਕਰ ਰਹੇ ਹਨ।'' ਦੀਪਿਕਾ ਦੀ ਇਹ ਪੋਸਟ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।

Gurdeep Singh

This news is Content Editor Gurdeep Singh