ਸਚਿਨ ਦੀਆਂ ਪਸਲੀਆਂ ਨੂੰ ਜਾਣ-ਬੁੱਝ ਨਿਸ਼ਾਨਾ ਬਣਾਉਣ ''ਤੇ ਅਲਿਸਾ ਨੇ ਤੋੜੀ ਚੁੱਪੀ

02/12/2020 10:22:06 PM

ਨਵੀਂ ਦਿੱਲੀ— ਬੁਸ਼ਫਾਇਰ ਪੀੜਤਾਂ (ਅੱਗ ਨਾਲ ਪੀੜਤ) ਦੇ ਲਈ ਆਸਟਰੇਲੀਆ ਦੇ ਮੈਲਬੋਰਨ 'ਚ ਖੇਡੇ ਗਏ ਬੁਸ਼ਫਾਇਰ ਚੈਰਿਟੀ ਮੈਚ ਦੇ ਦੌਰਾਨ ਇਕ ਵਿਸ਼ੇਸ਼ ਆਯੋਜਨ ਵੀ ਰੱਖਿਆ ਗਿਆ ਸੀ, ਜਿਸ 'ਚ ਭਾਰਤੀ ਲੀਜੈਂਡ ਸਚਿਨ ਤੇਂਦੁਲਕਰ ਨੇ ਆਸਟਰੇਲੀਆਈ ਮਹਿਲਾ ਕ੍ਰਿਕਟਰ ਅਲਿਸਾ ਪੇਰੀ ਦਾ ਇਕ ਓਵਰ ਖੇਡਿਆ ਸੀ। ਉਸ ਓਵਰ ਦੀ ਪਹਿਲੀ ਹੀ ਗੇਂਦ ਅਲਿਸਾ ਨੇ ਸਚਿਨ ਦੀਆਂ ਪਸਲੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਸੁੱਟੀ ਸੀ ਪਰ ਸਚਿਨ ਨੇ ਫੁਰਤੀ ਨਾਲ ਉਸ ਗੇਂਦ 'ਤੇ ਸ਼ਾਟ ਲਗਾ ਕੇ ਚੌਕਾ ਲਗਾਇਆ ਸੀ।

PunjabKesari
ਹੁਣ ਜਦੋ ਸੋਸ਼ਲ ਮੀਡੀਆ 'ਤੇ ਅਲਿਸਾ ਪੇਰੀ 'ਤੇ ਜਾਣ-ਬੁੱਝ ਕੇ ਸਚਿਨ ਦੀਆਂ ਪਸਲੀਆਂ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਲੱਗਿਆ ਤਾਂ ਇਸ ਨਾਲ ਉਹ ਹੈਰਾਨ ਹੋ ਗਈ। ਅਲਿਸਾ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਦੱਸਿਆ ਕਿ ਉਸਦਾ ਇਰਾਦਾ ਅਜਿਹਾ ਕੁਝ ਵੀਂ ਨਹੀਂ ਕਰਨ ਦਾ ਸੀ। ਅਲਿਸਾ ਨੇ ਕਿਹਾ ਕਿ ਉਹ ਸ਼ਾਨਦਾਰ ਦਿਨ ਸੀ। ਅਸੀਂ ਬਸ ਖੇਡ ਦਾ ਮਜ਼ਾ ਲੈਣਾ ਚਾਹੁੰਦੇ ਸੀ। ਜਿੱਥੇ ਤਕ ਉਸ ਗੇਂਦ ਦੀ ਗੱਲ ਹੈ ਤਾਂ ਮੈਨੂੰ ਨਵੀਂ ਗੇਂਦ ਨਹੀਂ ਦਿੱਤੀ ਗਈ ਸੀ। ਗੇਂਦ ਪੁਰਾਣੀ ਸੀ ਤਾਂ ਮੈਂ ਸੋਚਿਆ ਕਿ ਜ਼ੋਰ ਲਗਾ ਕੇ ਕਰਨੀ ਪਵੇਗੀ।

PunjabKesari
ਅਲਿਸਾ ਨੇ ਕਿਹਾ ਮੈਨੂੰ ਨਹੀਂ ਪਤਾ ਸੀ ਕਿ ਗੇਂਦ ਬਾਊਂਸ ਹੋਵੇਗੀ। ਮੈਂ ਤਾਂ ਸਿਰਫ ਵਿਕਟ ਤੋਂ ਵਿਕਟ ਗੇਂਦਬਾਜ਼ੀ ਕਰਵਾ ਰਹੀ ਸੀ ਪਰ ਗੇਂਦ ਉਛਲੀ ਤੇ ਸਚਿਨ ਦੀਆਂ ਮਾਸਪੇਸ਼ੀਆਂ ਵੱਲ ਗਈ। ਮੈਨੂੰ ਬਾਅਦ 'ਚ ਲੱਗਿਆ ਕਿ ਇਹ ਠੀਕ ਮੌਕਾ ਨਹੀਂ ਸੀ ਅਜਿਹੀ ਗੇਂਦ ਸੁੱਟਣ ਦਾ ਪਰ ਇਹ ਸ਼ਾਨਦਾਰ ਸੀ। ਜ਼ਿਕਰਯੋਗ ਹੈ ਕਿ ਬੁਸ਼ਫਾਇਰ ਕ੍ਰਿਕਟ ਬੈਸ਼ ਤੋਂ 7.7 ਮਿਲੀਅਨ ਡਾਲਰ ਬਟੋਰੇ ਗਏ ਸਨ। ਇਸਦਾ ਇਸਤੇਮਾਲ ਬੁਸ਼ਫਾਇਰ ਤੋਂ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਕੀਤਾ ਜਾਵੇਗਾ।

ਵੀਡੀਓ-


Gurdeep Singh

Content Editor

Related News