ਟੈਨਿਸ ਖਿਡਾਰੀ ਇਲੀਅਟ ਨੇ ਬਾਲ ਗਰਲ ਨੂੰ ਕਿਹਾ- ਜ਼ਰਾ ਕੇਲਾ ਤਾਂ ਛਿੱਲ ਦੇ, ਹੋਇਆ ਵਿਵਾਦ

01/21/2020 12:20:50 AM

ਮੈਲਬੋਰਨ— ਫਰਾਂਸ ਦੇ ਟੈਨਿਸ ਖਿਡਾਰੀ ਇਲੀਅਟ ਬੇਨਕਥ੍ਰਿਟ ਨੇ ਆਸਟਰੇਲੀਅਨ ਓਪਨ ਦੌਰਾਨ ਬਾਲ ਗਰਲ ਨੂੰ ਕੇਲੇ ਦਾ ਛਿਲਕਾ ਉਤਾਰਨ ਨੂੰ ਕਹਿ ਕੇ ਵਿਵਾਦ ਖੜ੍ਹਾ ਕਰ ਦਿੱਤਾ ਹੈ। 229ਵੀਂ ਰੈਂਕਿੰਗ ਵਾਲਾ ਇਲੀਅਟ ਮੈਲਬੋਰਨ ਵਿਚ ਜਦੋਂ ਕੁਆਲੀਫਾਇਰ ਖੇਡ ਰਿਹਾ ਸੀ ਤਾਂ ਮੈਚ ਪੁਆਇੰਟ ਲੈਣ ਤੋਂ ਬਾਅਦ ਉਸ ਨੇ ਬ੍ਰੇਕ ਲਈ ਤੇ ਬਾਲ ਗਰਲ ਨੂੰ ਕੇਲੇ ਦਾ ਛਿਲਕਾ ਉਤਾਰ ਕੇ ਦੇਣ ਨੂੰ ਕਿਹਾ। ਬਾਲ ਗਰਲ ਇਲੀਅਟ ਦੀ ਇਸ ਅਜੀਬ ਮੰਗ 'ਤੇ ਚੇਅਰ ਅੰਪਾਇਰ ਵੱਲ ਦੇਖਣ ਲੱਗੀ ਤਾਂ ਅੰਪਾਇਰ ਨੇ ਟੈਨਿਸ ਖਿਡਾਰੀ ਨੂੰ ਖੁਦ ਹੀ ਕੇਲੇ ਦਾ ਛਿਲਕਾ ਉਤਾਰਨ ਨੂੰ ਕਿਹਾ। ਹਾਲਾਂਕਿ ਇਲੀਅਟ ਨੇ ਕਿਹਾ, ''ਉਸ ਨੂੰ ਆਪਣੇ ਹੱਥਾਂ ਤੇ ਉਂਗਲੀਆਂ 'ਤੇ ਬੰਨ੍ਹੀਆਂ ਪੱਟੀਆਂ ਦੇ ਕਾਰਣ ਇਸ ਨੂੰ ਛਿੱਲਣ ਵਿਚ ਪ੍ਰੇਸ਼ਾਨੀ ਹੋ ਰਹੀ ਸੀ।''
ਉਥੇ ਹੀ ਇਲੀਅਟ ਬੇਨਕਥ੍ਰਿਟ ਨੂੰ ਆਪਣੀ ਇਸ ਹਰਕਤ ਕਾਰਣ ਸੋਸ਼ਲ ਮੀਡੀਆ 'ਤੇ ਨਿੰਦਾ ਦਾ ਸ਼ਿਕਾਰ ਹੋਣਾ ਪਿਆ। ਟਵਿਟਰ ਯੂਜਨ ਮੈਜਾ ਨੇ ਲਿਖਿਆ, ''ਬਿਲਕੁਲ ਸਹੀ। ਉਹ ਨੌਕਰ ਨਹੀਂ ਹੈ। ਉਸ ਨੇ ਸਿਰਫ ਆਪਣਾ ਕੰਮ ਕੀਤਾ। ਉਹ ਹੈਰਾਨ ਹੋ ਗਈ ਜਦੋਂ ਉਸ ਨੂੰ ਅਜਿਹਾ ਕਰਨ ਨੂੰ ਕਿਹਾ ਗਿਆ। ਇਹ ਕੀ ਸੀ... ਮੇਰੇ ਲਈ ਕੇਲੇ ਦਾ ਛਿਲਕਾ ਉਤਾਰ ਦਿਓ।''


ਉਥੇ ਹੀ ਮਾਰੀਆ ਗਾਰਸਿਲਾ ਨੇ ਲਿਖਿਆ, ''ਇਹ ਬਹੁਤ ਹੀ ਖਰਾਬ ਸੀ। ਇਹ ਖਿਡਾਰੀ ਕਾਫੀ ਰੂਡ ਹੈ। ਅੰਪਾਇਰ ਨੂੰ ਵਧਾਈ, ਜਿਸ ਨੇ ਇਸ ਖਿਡਾਰੀ ਦੀ ਗੱਲ ਨਾ ਮੰਨਦੇ ਹੋਏ ਬਾਲ ਗਰਲ ਦੇ ਵੱਕਾਰ ਨੂੰ ਸੱਟ ਨਹੀਂ ਪਹੁੰਚਣ ਦਿੱਤੀ। ''

Gurdeep Singh

This news is Content Editor Gurdeep Singh