ਐਲਗਰ ਨੇ ਦੱਖਣੀ ਅਫਰੀਕਾ ਦਾ ਟੈਸਟ ਕਪਤਾਨ ਬਣਨ ''ਚ ਦਿਖਾਈ ਦਿਲਚਸਪੀ

05/25/2020 5:12:21 PM

ਜੋਹਾਨਿਸਬਰਗ : ਸਲਾਮੀ ਬੱਲੇਬਾਜ਼ ਡੀਨ ਐਲਗਰ ਨੇ ਦੱਖਣੀ ਅਫਰੀਕਾ ਦਾ ਨਵਾਂ ਟੈਸਟ ਕਪਤਾਨ ਬਣਨ ਵਿਚ ਆਪਣੀ ਦਿਲਚਸਪੀ ਜ਼ਾਹਰ ਕੀਤੀ ਹੈ ਅਤੇ ਉਸ ਦਾ ਕਹਿਣਾ ਹੈ ਕਿ ਉਹ ਅਗਵਾਈ ਕਰਨ ਵਿਚ ਸਹਿਜ ਮਹਿਸੂਸ ਕਰਨਗੇ ਅਤੇ ਜੇਕਰ ਉਸ ਨੂੰ ਜ਼ਿੰਮੇਵਾਰੀ ਲਈ ਪੇਸ਼ਕਸ਼ ਕੀਤੀ ਜਾਂਦੀ ਹੈ ਤਾਂ ਉਹ ਇਸ 'ਤੇ ਵਿਚਾਰ ਕਰਨਗੇ। ਫਾਫ ਡੂ ਪਲੇਸਿਸ ਨੇ ਇਸੇ ਸਾਲ ਫਰਵਰੀ ਵਿਚ ਟੈਸਟ ਕਪਤਾਨੀ ਤੋਂ ਅਸਤੀਫਾ ਦਿੱਤਾ ਸੀ ਅਤੇ ਕਵਿੰਟਨ ਡੀ ਕਾਕ ਦੇ ਇਹ ਜ਼ਿੰਮੇਵਾਰੀ ਸੰਭਾਲਣ ਦੀ ਉਮੀਦ ਸੀ ਪਰ ਕ੍ਰਿਕਟ ਦੱਖਣੀ ਅਫਰੀਕਾ ਨੇ ਉਸ ਨੂੰ ਇਹ ਕਹਿੰਦਿਆਂ ਕਪਤਾਨੀ ਅਹੁੰਦੇ ਤੋਂ ਹਟਾ ਦਿੱਤਾ ਕਿ ਉਹ ਵਿਕਟਕੀਪਰ ਬੱਲੇਬਾਜ਼ ਦਾ ਭਾਰ ਵਧਾਉਣਾ ਨਹੀਂ ਚਾਹੁੰਦੇ। 

PunjabKesari

ਐਲਗਰ ਨੇ ਸੀ. ਐੱਸ. ਏ. ਨੂੰ ਦਿੱਤੀ ਇੰਟਰਵਿਊ ਵਿਚ ਕਿਹਾ ਕਿ ਟੈਸਟ ਕਪਤਾਨੀ ਯਕੀਨੀ ਤੌਰ 'ਤੇ ਆਸਾਨ ਨਹੀਂ ਹੈ ਪਰ ਮੈਨੂੰ ਲਗਦਾ ਹੈ ਕਿ ਅਗਵਾਈ ਕਰਨ ਦੀ ਸਮਰੱਥਾ ਮੇਰੇ ਅੰਦਰ ਹੈ। ਉਸ ਨੇ ਕਿਹਾ ਕਿ ਮੈਂ ਪਹਿਲਾਂ ਵੀ ਕਪਤਾਨੀ ਕਰ ਚੁੱਕਾ ਹਾਂ। ਸਕੂਲ ਤੋਂ ਲੈ ਕੇ ਸੂਬਾ ਪੱਧਰ ਦੀ ਟੀਮ ਤਕ ਅਤੇ ਫ੍ਰੈਂਚਾਈਜ਼ੀ ਪੱਧਰ ਤਕ। ਮੈਂ ਇਸ ਦਾ ਮਜ਼ਾ ਲਿਆ ਹੈ ਅਤੇ ਜੇਕਰ ਮੇਰੇ ਤੋ ਕਪਤਾਨੀ ਸੰਭਾਲਣ ਲਈ ਪੁੱਛਿਆ ਗਿਆ ਤਾਂ ਮੈਂ ਯਕੀਨੀ ਤੌਰ 'ਤੇ ਇਸ ਦੇ ਬਾਰੇ ਵਿਚ ਗੰਭੀਰਤਾ ਨਾਲ ਵਿਚਾਰ ਕਰਾਂਗਾ ਕਿਉਂਕਿ ਇਹ ਮੇਰੇ ਲਈ ਕਾਫੀ ਮਾਇਨੇ ਰੱਖੇਗੀ।


Ranjit

Content Editor

Related News