ਵਾਲਾਰੀਵਾਨ ਦਾ ਦੇਸ਼ ਨੂੰ ਤੋਹਫਾ, ਸ਼ੂਟਿੰਗ ਵਰਲਡ ਕੱਪ ’ਚ ਜਿੱਤਿਆ ਸੋਨ ਤਮਗਾ

08/29/2019 10:23:15 AM

ਸਪੋਰਟਸ ਡੈਸਕ : ਭਾਰਤੀ ਨਿਸ਼ਾਨੇਬਾਜ਼ ਇਲਾਵੇਨਿਲ ਵਾਲਾਰੀਵਾਨ ਨੇ ਰੀਓ ਡੀ ਜਨੇਰੀਓ ’ਚ ਚੱਲ ਰਹੇ ਸ਼ੂਟਿੰਗ ਵਰਲਡ ਕੱਪ 2019 ’ਚ ਵੀਰਵਾਰ ਨੂੰ ਔਰਤਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ ’ਚ ਸੋਨ ਤਮਗਾ ਜਿੱਤਿਆ ਹੈ। ਦੱਸ ਦੇਈਏ ਸੀਨੀਅਰ ਵਰਲਡ ਕੱਪ ’ਚ ਵਾਲਾਰੀਵਾਨ ਦਾ ਇਹ ਪਹਿਲਾ ਤਮਗਾ ਹੈ। 10 ਮੀਟਰ ਏਅਰ ਰਾਈਫਲ ਦੇ ਫਾਈਨਲ ਮੁਕਾਬਲੇ ’ਚ ਵਾਲਾਰੀਵਾਨ ਦਾ ਸਕੋਰ 251.7 ਰਿਹਾ।

ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵਾਲਾਰੀਵਾਨ ਜੂਨੀਅਰ ਵਰਲਡ ਕੱਪ ’ਚ 2 ਸੋਨ ਤਮਗੇ ਜਿੱਤੇ ਹਨ। ਫਾਈਨਲ ’ਚ ਭਾਰਤ ਦੀ ਸੀਨੀਅਰ ਸ਼ੂਟਰ ਅੰਜੁਮ ਮੁਦਗਿਲ ਛੇਵੇਂ ਸਥਾਨ ’ਤੇ ਰਹੀ। ਇਸ ਤੋਂ ਪਹਿਲਾਂ ਅਪੂਰਵੀ ਚੰਦੇਲਾ ਕਾਫ਼ੀ ਘੱਟ ਫਰਕ ਨਾਲ ਫਾਈਨਲ ’ਚ ਕੁਆਲੀਫਾਈ ਕਰਦੇ-ਕਰਦੇ ਰਹਿ ਗਈ। ਉਨ੍ਹਾਂ ਦਾ ਕੁਆਲੀਫਾਇੰਗ ਰਾਊਂਡ ’ਚ 11ਵਾਂ ਸਥਾਨ ਰਿਹਾ। ਧਿਆਨ ਯੋਗ ਹੈ ਕਿ ਭਾਰਤ ਨੇ 2020 ਓਲੰਪਿਕ ਈਵੈਂਟ ਲਈ ਪਹਿਲਾਂ ਹੀ ਆਪਣੇ ਕੋਟੇ ਦੇ ਦੋ ਸਥਾਨ ਸੁੱਰਖਿਅਤ ਕਰ ਲਏ ਹਨ। ਵਾਲਾਰੀਵਾਨ ਨੇ ਆਪਣੀ ਸੀਨੀਅਰ ਸ਼ੂਟਰ ਅੰਜੂਮ ਮੁਦਗਿਲ ਨੂੰ ਵੀ ਹਰਾ ਦਿੱਤਾ। ਵਾਲਾਰੀਵਾਨ ਅਤੇ ਮੁਦਗਿਲ ਦੇ ਨਾਂ  629.4 ਤੇ 627.7 ਪੁਆਇੰਟਸ ਨਾਲ ਕੁਆਲੀਫਾਈ ਕੀਤਾ ਸੀ। ਫਾਈਨਲਜ਼ ਲਈ ਕੁਆਲੀਫਾਈ ਕਰਨ ਵਾਲੇ 8 ਲੋਕਾਂ ’ਚ ਇਹ ਦੋ ਨਾਂ ਸ਼ਾਮਲ ਸਨ।