ਭਾਰਤ ਨੇ ਏਸ਼ੀਆ ਕੱਪ ਦੀ ਦਾਅਵੇਦਾਰੀ ਦਾ ਕੀਤਾ ਸਮਰਥਨ, ਜਗ੍ਹਾ ਲਈ ਬਾਅਦ ''ਚ ਹੋਵੇਗਾ ਫੈਸਲਾ : ਮਨੀ

06/15/2019 10:31:55 AM

ਸਪੋਰਟਸ ਡੈਸਕ— ਪੀ. ਸੀ. ਬੀ ਪ੍ਰਮੁੱਖ ਅਹਿਸਾਨ ਮਨੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਨੇ ਹਾਲ 'ਚ ਸਿੰਗਾਪੁਰ 'ਚ ਹੋਈ ਏਸ਼ੀਆਈ ਕ੍ਰਿਕਟ ਪਰਿਸ਼ਦ ਬੈਠਕ 'ਚ 2020 ਏਸ਼ੀਆ ਕੱਪ ਦੀ ਮੇਜ਼ਬਾਨੀ ਦੇ ਅਧਿਕਾਰ ਪਾਕਿਸਤਾਨ ਨੂੰ ਦੇਣ ਦਾ ਸਮਰਥਨ ਕੀਤਾ ਸੀ। ਮਨੀ ਨੇ ਲਾਹੌਰ 'ਚ ਮੀਡੀਆ ਨੂੰ ਕਿਹਾ,  ''ਭਾਰਤ ਨੇ ਸਾਡੀ ਦਾਅਵੇਦਾਰੀ ਦਾ ਸਮਰਥਨ ਕੀਤਾ ਸੀ ਪਰ ਜਗ੍ਹਾ 'ਤੇ ਫੈਸਲਾ ਬਾਅਦ 'ਚ ਕੀਤਾ ਜਾਵੇਗਾ। ਅਸੀਂ ਤਰਜੀਹ ਦੇਵਾਂਗੇ ਕਿ ਮੈਚ ਪਾਕਿਸਤਾਨ 'ਚ ਕਰਵਾਏ ਜਾਣ, ਜੇਕਰ ਭਾਰਤ ਸਰਕਾਰ ਟੂਰਨਾਮੈਂਟ ਲਈ ਭਾਰਤੀ ਬੋਰਡ ਨੂੰ ਆਪਣੀ ਟੀਮ ਭੇਜਣ ਦੀ ਆਗਿਆ ਦੇ ਦੇਵੇਂ ਤਾਂ ਅਜਿਹਾ ਹੋ ਸਕਦਾ ਹੈ।PunjabKesariਜੇਕਰ ਨਹੀਂ ਤਾਂ ਸੰਯੂਕਤ ਅਰਬ ਅਮੀਰਾਤ ਦੂਜੀ ਆਪਸ਼ਨ ਹੈ। ਅਗਲੇ ਸਾਲ ਏਸ਼ੀਆ ਕੱਪ ਸਤੰਬਰ 'ਚ ਆਯੋਜਿਤ ਕੀਤਾ ਜਾਵੇਗਾ ਜੋ ਆਸਟਰੇਲੀਆ 'ਚ ਵਿਸ਼ਵ ਟੀ20 ਤੋਂ ਪਹਿਲਾਂ ਹੋਵੇਗਾ।


Related News