ਕੋਵਿਡ-19 ਦੀ ਵਜ੍ਹਾ ਨਾਲ ਪੂਰਾ ਸੈਸ਼ਨ ਨਾ ਹੋਣ ''ਤੇ ECB ਨੂੰ ਹੋਵੇਗਾ 2830 ਕਰੋੜ ਦਾ ਘਾਟਾ

05/06/2020 2:36:29 AM

ਨਵੀਂ ਦਿੱਲੀ— ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਦੇ ਮੁੱਖ ਕਾਰਜਕਾਰੀ ਅਧਿਕਾਰੀ ਟਾਮ ਹੈਰਿਸਨ ਨੇ ਦਾਵਾ ਕੀਤਾ ਹੈ ਕਿ ਕੋਵਿਡ-19 ਮਹਾਮਾਰੀ ਕਾਰਨ ਜੇਕਰ ਪੂਰੇ ਸੈਸ਼ਨ 'ਚ ਖੇਡ ਨਹੀਂ ਹੋਇਆ ਤਾਂ ਇੰਗਲੈਂਡ 'ਚ ਕ੍ਰਿਕਟ ਨੂੰ 38 ਕਰੋੜ ਪਾਊਂਡ ਦਾ ਨੁਕਸਾਨ ਹੋਵੇਗਾ। ਇਸ ਰਾਸ਼ੀ ਨੂੰ ਜੇਕਰ ਭਾਰਤੀ ਕਰੰਸੀ ਨਾਲ ਮਾਪਿਆ ਜਾਵੇ ਤਾਂ ਇਹ ਲੱਗਭਗ 2830 ਕਰੋੜ ਰੁਪਏ ਹੁੰਦੀ ਹੈ। ਇਸ ਅਨੁਸਾਰ ਨੁਕਸਾਨ ਦਾ ਆਕਲਨ ਅੰਤਰਰਾਸ਼ਟਰੀ ਤੇ ਘਰੇਲੂ ਖੇਡਾਂ, ਘਰੇਲੂ ਕ੍ਰਿਕਟ ਨੂੰ ਧਿਆਨ 'ਚ ਰੱਖ ਕੇ ਕੀਤਾ ਗਿਆ ਹੈ। ਈ. ਸੀ. ਬੀ. ਨੇ ਪਿਛਲੇ ਹਫਤੇ ਜੁਲਾਈ ਤਕ ਕਾਊਂਟੀ ਸੈਸ਼ਨ ਨੂੰ ਮੁਅੱਤਲ ਕਰ ਦਿੱਤਾ ਸੀ। ਹੈਰਿਸਨ ਨੇ ਕਿਹਾ ਕਿ ਅਸੀਂ ਸਭ ਤੋਂ ਬੁਰੀ ਸਥਿਤੀ ਦਾ ਅਨੁਮਾਨ ਲਗਾਇਆ ਹੈ, ਜਿਸ 'ਚ ਇਸ ਸਾਲ ਕੋਈ ਕ੍ਰਿਕਟ ਨਹੀਂ ਹੋਣ ਦੀ ਤੁਲਨਾ 'ਚ ਸਾਨੂੰ 38 ਕਰੋੜ ਪਾਊਂਡ ਦਾ ਨੁਕਸਾਨ ਹੋਵੇਗਾ। ਇਸ ਦੌਰਾਨ ਕ੍ਰਿਕਟ ਦੇ 800 ਦਿਨਾਂ (ਘਰੇਲੂ ਤੇ ਰਾਸ਼ਟਰੀ ਟੀਮ ਦੇ ਮੈਚਾਂ ਨੂੰ ਮਿਲਾ ਕੇ) ਦੇ ਖੇਡ ਦਾ ਨੁਕਸਾਨ ਹੋਵੇਗਾ।
ਉਨ੍ਹਾਂ ਨੇ ਕਿਹਾ ਕਿ ਇਸ ਸਥਿਤੀ ਨੂੰ ਨਿਪਟਨਾ ਕ੍ਰਿਕਟ 'ਚ ਇਹ ਸਾਡੇ ਲਈ ਹੁਣ ਤਕ ਦੀ ਸਭ ਤੋਂ ਵੱਡੀ ਚੁਣੌਤੀ ਹੋਵੇਗੀ। ਈ. ਸੀ. ਬੀ. ਪਹਿਲਾਂ ਹੀ 18 ਕਾਊਂਟੀ ਟੀਮਾਂ ਦੇ ਲਈ 6.1 ਕਰੋੜ ਪਾਊਂਡ ਦੇ ਰਾਹਤ ਪੈਕੇਜ ਦਾ ਐਲਾਨ ਕਰ ਚੁੱਕਿਆ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਦੇ ਕਾਰਨ ਟੋਕੀਓ ਓਲੰਪਿਕ ਵਰਗੇ ਖੇਡ ਦੇ ਸਭ ਤੋਂ ਵੱਡੇ ਆਯੋਜਨ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਤੋਂ ਇਲਾਵਾ ਭਾਰਤ 'ਚ ਹੋਣ ਵਾਲੇ ਸਾਲਾਨਾ ਆਈ. ਪੀ. ਐੱਲ. ਟੀ-20 ਨੂੰ ਵੀ ਟਾਲ ਦਿੱਤਾ ਗਿਆ ਹੈ।

Gurdeep Singh

This news is Content Editor Gurdeep Singh