ਭਾਰਤ-ਇੰਗਲੈਂਡ ਮੈਚ ਦੌਰਾਨ ਮਿਲੇ ਸੀ 2 ਦਿਲ, ECB ਨੇ ਵੀਡੀਓ ਸ਼ੇਅਰ ਕੀਤਾ ਖੁਲਾਸਾ

02/14/2020 6:53:06 PM

ਨਵੀਂ ਦਿੱਲੀ— ਕ੍ਰਿਕਟ ਵਿਸ਼ਵ ਕੱਪ ਦੌਰਾਨ ਜਦੋ ਭਾਰਤੀ ਟੀਮ ਇੰਗਲੈਂਡ ਵਿਰੁੱਧ ਸੀਰੀਜ਼ ਦਾ ਅਹਿਮ ਮੈਚ ਖੇਡ ਰਹੀ ਸੀ ਤਾਂ ਦਰਸ਼ਕ ਗੈਲਰੀ 'ਚ (ਸਟੈਂਡ 'ਚ) ਬੈਠੇ ਜੋੜੇ ਨੇ ਨਾਟਕੀ ਘਟਨਾਕ੍ਰਮ ਦੇ ਨਾਲ ਮੰਗਣੀ ਕਰ ਲਈ। ਈ. ਸੀ. ਬੀ. ਨੇ ਵਿਸ਼ਵ ਕੱਪ ਲੱਗਣ ਦੇ 7 ਮਹੀਨਿਆਂ ਬਾਅਦ ਆਪਣੇ ਟਵਿਟਰ ਅਕਾਊਂਟ 'ਤੇ ਵੈਲੇਨਟਾਈਨ ਡੇ 'ਤੇ ਵਿਸ਼ੇਸ਼ ਤੌਰ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਉਸ ਵੀਡੀਓ 'ਚ ਸਫੇਦ ਸ਼ਰਟ 'ਚ ਲੜਕਾ ਆਪਣੀ ਮਹਿਲਾ ਸਾਥੀ ਨੂੰ ਮੰਗਣੀ ਦੇ ਲਈ ਪ੍ਰਪੋਜ਼ ਕਰਦਾ ਨਜ਼ਰ ਆਉਂਦਾ ਹੈ। ਖਾਸ ਗੱਲ ਇਹ ਹੈ ਕਿ ਉਸ ਮਹਿਲਾ ਤਾਂ ਵਿਆਹ ਦੇ ਲਈ ਮਨ੍ਹਾ ਕਰ ਦਿੰਦੀ ਹੈ ਪਰ ਜਦੋ ਉਸ ਨੂੰ ਪਤਾ ਚੱਲਦਾ ਹੈ ਕਿ ਇਹ ਮਜ਼ਾਕ ਨਹੀਂ ਅਸਲੀਤ ਹੈ ਤਾਂ ਉਹ ਹਾਂ ਕਰ ਦਿੰਦੀ ਹੈ।
ਦੇਖੋਂ ਵੀਡੀਓ—

 

Gurdeep Singh

This news is Content Editor Gurdeep Singh