ਇੰਗਲੈਂਡ ’ਚ 55 ਖਿਡਾਰੀਆਂ ਦਾ ਅਭਿਆਸ ਗਰੁੱਪ ਦਾ ਐਲਾਨ, ਹੇਲਸ ਅਤੇ ਪਲੰਕੇਟ ਬਾਹਰ

05/30/2020 12:48:11 PM

ਸਪੋਰਟਸ ਡੈਸਕ— ਇੰਗਲੈਂਡ ਅਤੇ ਵੇਲਸ ਕ੍ਰਿਕਟ ਬੋਡਰ (ਈ. ਸੀ. ਬੀ.) ਨੇ ਕੋਰੋਨਾ ਵਾਇਰਸ ਦੇ ਸੰਕਟ ਦੇ ’ਚ 55 ਪੁਰਸ਼ ਖਿਡਾਰੀਆਂ ਦੇ ਅਭਿਆਸ ਲਈ ਪਰਤਣ ਦਾ ਐਲਾਨ ਕੀਤਾ ਹੈ ਪਰ ਇਸ ’ਚ ਐਲੇਕਸ ਹੇਲਸ ਅਤੇ ਲਿਆਮ ਪਲੰਕੇਟ ਜਿਵੇਂ ਖ਼ੁਰਾਂਟ ਖਿਡਾਰੀਆਂ ਨੂੰ ਜਗ੍ਹਾ ਨਹੀਂ ਮਿਲੀ ਹੈ। ਇਸ 55 ਖਿਡਾਰੀਆਂ ’ਚ 14 ਅਨਕੈਪਡ ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਹੇਲਸ ਨੂੰ ਪਿਛਲੇ ਸਾਲ ਡਰਗ ਟੈਸਟ ’ਚ ਫੇਲ੍ਹ ਹੋਣ ਤੋਂ ਬਾਅਦ ਵਿਸ਼ਵ ਕੱਪ ਟੀਮ ਤੋਂ ਹੱਟਾ ਦਿੱਤਾ ਗਿਆ ਸੀ ਅਤੇ ਉਸ ਤੋਂ ਬਾਅਦ ਹੇਲਸ ਵਾਪਸੀ ਨਹੀਂ ਕਰ ਸਕੇ ਹਨ।

35 ਸਾਲ ਦਾ ਪਲੰਕੇਟ ਨੂੰ ਵੀ ਅਭਿਆਸ ਲਈ ਐਲਾਨ ਖਿਡਾਰੀਆਂ ’ਚ ਜਗ੍ਹਾ ਨਹੀਂ ਮਿਲ ਸਕੀ ਹੈ ਅਤੇ ਹੁਣ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਅੰਤਰਰਾਸ਼ਟਰੀ ਕਰੀਅਰ ਖ਼ਤਮ ਹੋ ਗਿਆ ਹੈ। ਪਲੰਕੇਟ ਦੀ ਪਿਛਲੇ ਸਾਲ ਇੰਗਲੈਂਡ ਦੀ ਵਿਸ਼ਵ ਕੱਪ ਜਿੱਤ ’ਚ ਮਹੱਤਵਪੂਰਨ ਭੂਮਿਕਾ ਰਹੇ ਸੀ ਪਰ ਕੁਝ ਮਹੀਨੇ ਪਹਿਲਾਂ ਉਨ੍ਹਾਂ ਨੂੰ ਕੇਂਦਰੀ ਇਕਰਾਰਨਾਮੇਂ ਤੋਂ ਬਾਹਰ ਕਰ ਦਿੱਤਾ ਗਿਆ ਸੀ।

ਇੰਗਲੈਂਡ ਦੇ 18 ਗੇਂਦਬਾਜ਼ ਪਿਛਲੇ ਹਫ਼ਤੇ ਅਭਿਆਸ ਕਰਨ ਪਰਤੇ ਸਨ। ਇੰਗਲੈਂਡ ਨੂੰ ਅਗਲੀ ਮਹੀਨੇ ’ਚ ਵੈਸਟ ਇੰਡੀਜ਼ ਅਤੇ ਪਾਕਿਸਤਾਨ ਦੀ ਮੇਜ਼ਬਾਨੀ ਕਰਨੀ ਹੈ।

Davinder Singh

This news is Content Editor Davinder Singh