SRHvMI: ਬਿਲੀ ਸਟਾਨਲੇਕ ਨੇ ਕਰੀਅਰ ''ਚ ਪਹਿਲੀ ਬਾਰ ਚੌਕਾ ਲਗਾ ਕੇ ਟੀਮ ਨੂੰ ਦਿਵਾਈ ਜਿੱਤ

04/13/2018 9:48:35 AM

ਨਵੀਂ ਦਿੱਲੀ—ਸਨਰਾਈਜ਼ਰਸ ਹੈਦਰਾਬਾਦ ਨੇ ਵੀਰਵਾਰ ਨੂੰ ਹੋਏ ਮੁਕਾਬਲੇ 'ਚ ਗਤ ਚੈਂਪੀਅਨ ਮੁੰਬਈ ਇੰਡੀਅਨਸ ਨੂੰ ਇਕ ਵਿਕਟ ਨਾਲ ਹਰਾਇਆ। ਮੁੰਬਈ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਅਤੇ ਨਿਧਾਰਿਤ 20 ਓਵਰਾਂ 'ਚ 8 ਵਿਕਟ ਖੋਹ ਕੇ 147 ਦੋੜਾਂ ਬਣਾਈਆਂ। ਜਵਾਬ 'ਚ ਹੈਦਰਾਬਾਦ ਨੇ ਆਖਰੀ ਗੇਂਦ 'ਤੇ 9 ਵਿਕਟ ਗਵਾ ਕੇ ਟੀਚਾ ਹਾਸਿਲ ਕਰ ਲਿਆ। ਬਿਲੀ ਸਟਾਨਲੇਕ ਨੇ ਚੌਕਾ ਲਗਾ ਕੇ ਐੱਸ.ਆਰ.ਐੱਚ. ਦੀ ਜਿੱਤ 'ਤੇ ਮੋਹਰ ਲਗਾਈ।

ਸਟਾਨਲੇਕ ਦਾ ਚੌਕਾ ਵੇਰੀ ਵੇਰੀ ਸਪੇਸ਼ਲ ਬਣ ਗਿਆ। ਉਨ੍ਹਾਂ ਨੇ ਆਪਣੇ ਕਰੀਅਰ ਦਾ ਪਹਿਲਾਂ ਚੌਕਾ ਲਗਾਇਆ ਅਤੇ ਉਹ ਸਪੇਸ਼ਲ ਇਸ ਲਈ ਰਿਹਾ ਕਿਉਂਕਿ ਟੀਮ ਨੂੰ ਇਸ ਨਾਲ ਜਿੱਤ ਮਿਲੀ।

ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਬਿਲੀ ਸਟੈਨਲੇਕ ਦੇ ਕਰੀਅਰ ਦਾ ਇਹ ਪਹਿਲਾਂ ਚੌਕਾ ਹੈ। ਉਨ੍ਹਾਂ ਨੇ ਆਪਣੇ ਕਰੀਅਰ 'ਚ 43 ਮੈਚਾਂ 'ਚ 13 ਵਾਰ ਬੱਲੇਬਾਜ਼ੀ ਕੀਤੀ ਅਤੇ ਇਸ ਤੋਂ ਪਹਿਲਾਂ ਉਨ੍ਹਾਂ ਨੇ ਕਦੀ ਚੌਕਾ ਨਹੀਂ ਲਗਾਇਆ ਸੀ।

ਮੁੰਬਈ ਇੰਡੀਅਨਸ ਦੇ ਖਿਲਾਫ ਸਟਾਨਲੇਕ ਨੇ ਜਦੋਂ ਬੇਨ ਕਟਿੰਗ, ਦੀ ਗੇਂਦ 'ਤੇ ਚੌਕਾ ਲਗਾਇਆ ਤਾਂ ਉਨ੍ਹਾਂ ਦੇ ਇਸ ਸ਼ਾਟ ਦੀ ਮਦਦ ਨਾਲ ਹੈਦਰਾਬਾਦ ਨੇ ਟੂਰਨਾਮੈਂਟ 'ਚ ਲਗਾਤਾਰ ਦੂਸਰੀ ਜਿੱਤ ਦਰਜ ਕੀਤੀ।

ਸਟਾਨਲੇਕ ਨੇ ਇਸ ਮੈਚ 'ਚ ਨਾਬਾਦ 5 ਦੋੜਾਂ ਦੀ ਪਾਰੀ ਖੇਡੀ, ਜੋ ਉਨ੍ਹਾਂ ਦੇ ਕਰੀਅਰ ਦੇ ਸਭ ਤੋਂ ਵਧੀਆਂ ਸਕੋਰ ਵੀ ਸਨ। ਦੱਸ ਦਈਏ ਕਿ ਸਟਾਨਲੇਕ ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਹਨ। ਉਹ 6 ਫਿੱਟ 8 ਇੰਚ ਲੰਬੇ ਹਨ, ਜਿਨ੍ਹਾਂ ਦੇ ਕੋਲ 150 ਕਿ.ਮੀ.ਪ੍ਰਤੀ ਘੰਟੇ ਦੀ ਸਪੀਡ ਨਾਲ ਗੇਂਦ ਸੁੱਟਣ ਦੀ ਸਮਰੱਥਾ ਹੈ। ਮੌਜੂਦਾ ਸਮੇਂ 'ਚ ਸਟਾਨਲੇਕ ਸਭ ਤੋਂ ਲੰਬੇ ਕ੍ਰਿਕਟਰ ਹਨ।