ਕਪਿਲ ਦੇਵ ਨੂੰ ''ਭਾਰਤ ਗੌਰਵ'' ਨਾਲ ਸਨਮਾਨਤ ਕਰੇਗਾ ਈਸਟ ਬੰਗਾਲ

07/17/2019 11:23:16 PM

ਕੋਲਕਾਤਾ— ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਨੂੰ ਈਸਟ ਬੰਗਾਲ ਇਕ ਅਗਸਤ ਨੂੰ ਆਪਣੇ ਸਥਾਪਨਾ ਦਿਵਸ 'ਤੇ ਆਪਣੇ ਸਰਵਉੱਚ ਸਨਮਾਨ 'ਭਾਰਤ ਗੌਰਵ' ਨਾਲ ਸਨਮਾਨਤ ਕਰੇਗੀ। ਈਸਟ ਬੰਗਾਲ ਨੇ ਇਸ ਤੋਂ ਇਲਾਵਾ ਸਟਾਰ ਫੁੱਟਬਾਲ ਬਾਈਚੁੰਗ ਭੂਟੀਆ ਦੇ ਲਈ ਰਸਮੀ ਵਿਦਾਇਗੀ ਸਮਾਰੋਹ ਦੀ ਵੀ ਯੋਜਨਾ ਬਣਾਈ ਹੈ। ਇਹ ਸਾਬਕਾ ਭਾਰਤੀ ਕਪਤਾਨ 8 ਸਾਲ ਬਾਅਦ ਫਿਰ ਤੋਂ ਫੁੱਟਬਾਲ ਦੇ ਮੈਦਾਨ 'ਤੇ ਦਿਖੇਗਾ। ਉਨ੍ਹਾਂ ਨੇ ਆਪਣਾ ਆਖਿਰੀ ਮੈਚ 8 ਸਾਲ ਪਹਿਲਾਂ ਕਤਰ 'ਚ ਏ. ਐੱਫ. ਸੀ. ਏਸ਼ੀਆ ਕੱਪ 'ਚ ਖੇਡਿਆ ਸੀ। ਦੁਨੀਆ ਦੇ ਸਰਵਸ੍ਰੇਸ਼ਠ ਆਲਰਾਊਂਡਰਾਂ 'ਚ ਇਕ ਕਪਿਲ ਨੇ 22 ਜੂਨ 1992 ਨੂੰ ਈਸਟ ਬੰਗਾਲ ਦੇ ਨਾਲ ਕਰਾਰ ਕੀਤਾ ਸੀ ਤੇ ਇਸ ਦੇ 6 ਦਿਨ ਬਾਅਦ ਉਹ ਮੋਹਨ ਬਾਗਾਨ ਵਿਰੁੱਧ ਪ੍ਰਦਰਸ਼ਨੀ ਮੈਚ 'ਚ ਸਥਾਨਾਪੰਨ ਸਟ੍ਰਾਈਕ ਦੇ ਰੂਪ 'ਚ 27 ਮਿੰਟ ਦੇ ਲਈ ਮੈਦਾਨ 'ਤੇ ਉਤਰੇ ਸੀ।
ਈਸਟ ਬੰਗਾਲ ਦੀ ਕਾਰਜਕਾਰੀ ਕਮੇਟੀ ਦੇ ਮੈਂਬਰ ਦੇਬਬ੍ਰਤ ਸਰਕਾਰ ਨੇ ਕਿਹਾ ਕਿ ਭੂਟੀਆ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਦਾ ਐਲਾਨ ਕੀਤਾ ਸੀ ਪਰ ਕਲੱਬ ਫੁੱਟਬਾਲ ਤੋਂ ਉਨ੍ਹਾਂ ਨੇ ਸੰਨਿਆਸ ਨਹੀਂ ਲਿਆ ਸੀ। ਈਸਟ ਬੰਗਾਲ ਦੇ ਸ਼ਤਾਬਦੀ ਸਾਲ 'ਚ ਉਨ੍ਹਾਂ ਨੇ ਪੰਜ ਮਿੰਟ ਤਕ ਖੇਡਣ ਤੇ ਕਲੱਬ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕਰਨ ਦੀ ਇੱਛਾ ਜਤਾਈ।  

Gurdeep Singh

This news is Content Editor Gurdeep Singh