ਏਜਲ ਐੱਫ.ਸੀ. ਨੇ ਈਸਟ ਬੰਗਾਲ ਨੂੰ ਬਰਾਬਰੀ ''ਤੇ ਰੋਕਿਆ

11/29/2017 8:49:09 AM

ਕੋਲਕਾਤਾ, (ਬਿਊਰੋ)— ਏਜਲ ਐੱਫ.ਸੀ. ਨੇ ਸਟ੍ਰਾਈਕਰ ਵਿਲੀਅਮ ਲਾਲਨੁਨਫੇਲਾ ਦੇ ਅੰਤਿਮ ਪਲਾਂ 'ਚ ਕੀਤੇ ਗਏ ਦੋ ਗੱਲ ਦੀ ਮਦਦ ਨਾਲ ਈਸਟ ਬੰਗਾਲ ਨੂੰ ਅੱਜ ਇੱਥੇ ਆਈ ਲੀਗ ਦੇ ਸ਼ੁਰੂਆਤੀ ਮੈਚ 'ਚ 2-2 ਨਾਲ ਬਰਾਬਰੀ 'ਤੇ ਰੋਕਿਆ।
ਈਸਟ ਬੰਗਾਲ ਵੱਲੋਂ ਐਡੁਆਰਡੋ ਫਰੇਪਾ ਅਤੇ ਕੌਸਤੁਮੀ ਯੁਸਾ ਨੇ ਗੋਲ ਕੀਤੇ। ਲਾਲਨੁਨਫੇਲਾ ਨੇ ਇਸ ਤੋਂ ਬਾਅਦ 90ਵੇਂ ਅਤੇ ਫਿਰ ਇੰਜੁਰੀ ਟਾਈਮ 'ਚ ਗੋਲ ਕਰਕੇ ਈਸਟ ਬੰਗਾਲ ਦੀਆਂ ਮੈਚ 'ਚ ਪੂਰੇ ਅੰਕ ਹਾਸਲ ਕਰਨ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ।