ਕਮਾਉਂਦੇ ਸਨ 7000, ਕਲੱਬ ਫੀਸ 10,000, ਦੇਖੋ ਇਹ ਕ੍ਰਿਕਟਰ ਕਿਵੇਂ ਬਣਿਆ ਸਟਾਰ (ਤਸਵੀਰਾਂ)

04/24/2017 1:23:17 PM

ਨਵੀਂ ਦਿੱਲੀ— ਰਾਜਸਥਾਨ ਦੇ ਕ੍ਰਿਕਟਰ ਨਾਥੂ ਸਿੰਘ ਨੇ ਟੀ-20 ਲੀਗ ''ਚ ਕਰੀਅਰ ਦੇ ਪਹਿਲੇ ਹੀ ਮੈਚ ''ਚ ਆਪਣਾ ਹੁਨਰ ਦਿਖਾਇਆ। ਉਨ੍ਹਾਂ ਨੇ ਗੁਜਰਾਤ ਨਾਲ ਖੇਡਦੇ ਹੋਏ ਆਪਣੇ ਟੀ-20 ਲੀਗ ਕਰੀਅਰ ਦੇ ਪਹਿਲੇ ਓਵਰ ''ਚ ਪੰਜਾਬ ਦੇ ਸਟਾਰ ਓਪਨਰ ਮਨਨ ਵੋਹਰਾ ਨੂੰ ਆਪਣਾ ਸ਼ਿਕਾਰ ਬਣਾਇਆ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਸਟਾਰ ਕ੍ਰਿਕਟਰ ਦੇ ਪਿਤਾ ਮਜ਼ਦੂਰ ਹਨ, ਜੋ ਮਹੀਨੇ ''ਚ ਸਿਰਫ 7 ਹਜ਼ਾਰ ਰੁਪਏ ਮਹੀਨਾ ਕਮਾਉਂਦੇ ਹਨ।

ਮਜ਼ਦੂਰ ਦਾ ਬੇਟਾ ਕਿਵੇਂ ਬਣਿਆ ਸਟਾਰ

ਗਲੀ ਕ੍ਰਿਕਟ ਖੇਡਦੇ ਕਿਸੇ ਨੇ ਕਿਹਾ ਕਿ ਨਾਥੂ ਬਹੁਤ ਤੇਜ਼ ਗੇਂਦ ਸੁੱਟਦਾ ਹੈ ਤੇ ਉਸ ਦੇ ਪਿਤਾ ਨੇ ਉਸ ਨੂੰ ਅੱਗੇ ਵਧਾਇਆ। ਉਨ੍ਹਾਂ ਨੇ ਨਾਥੂ ਨੂੰ ਕਲੱਬ ਭੇਜਣਾ ਸ਼ੁਰੂ ਕੀਤਾ, ਜਿਸ ਦੀ ਫੀਸ 10 ਹਜ਼ਾਰ ਸੀ। ਨਾਥੂ ਦੇ ਪਿਤਾ ਨੇ 2 ਮਹੀਨੇ ਦੀ ਫੀਸ ਭਰੀ ਤੇ ਕਿਹਾ 2 ਮਹੀਨੇ ਖੇਡੋ ਫਿਰ ਦੇਖਦੇ ਹਾਂ। ਨਾਥੂ ਦਾ ਪ੍ਰਦਰਸ਼ਨ ਦੇਖ ਕੇ ਕਲੱਬ ਕੋਚ ਵੀ ਬਹੁਤ ਖੁਸ਼ ਹੋਏ। 2 ਮਹੀਨੇ ''ਚ ਹੀ ਨਾਥੂ ਅਕੈਡਮੀ ਦੇ ਸਟਾਰ ਖਿਡਰੀ ਬਣ ਗਏ। ਪਰਿਵਾਰ ਦੀ ਗਰੀਬੀ ਦੇਖਦੇ ਹੋਏ ਅਕੈਡਮੀ ਨੇ ਹੀ ਉਸ ਦੀ ਫੀਸ ਭਰੀ। ਨਾਥੂ ਦੇ ਪ੍ਰਦਰਸ਼ਨ ਨੂੰ ਦੇਖ ਉਸ ਦੀ ਸਲੈਕਸ਼ਨ ਅੰਡਰ-19 ਟੀਮ ''ਚ ਹੋਈ। ਇਸ ਤੋਂ ਬਾਅਦ ਉਹ ਰਾਜਸਥਾਨ ਦੀ ਰਣਜੀ ਟਰਾਫੀ ਲਈ ਵੀ ਚੁਣ ਲਏ ਗਏ।

ਦੱਸ ਦਈਏ ਕਿ ਪਿਛਲੇ ਸਾਲ ਟੀ-20 ਲੀਗ ਨਿਲਾਮੀ ''ਚ 10 ਲੱਖ ਆਧਾਰ ਕੀਮਤ ਵਾਲੇ ਨਾਥੂ ਨੂੰ ਮੁੰਬਈ ਦੀ ਟੀਮ ਨੇ 3.2 ਕਰੋੜ ਦੀ ਹੈਰਾਨ ਕਰਨ ਵਾਲੀ ਕੀਮਤ ''ਤੇ ਖਰੀਦਿਆ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਪਿਛਲੇ ਸੀਜ਼ਨ ''ਚ ਨਾਥੂ ਨੂੰ ਇਕ ਵੀ ਮੈਚ ਖੇਡਣ ਨੂੰ ਨਹੀਂ ਮਿਲਿਆ। ਇਸ ਸਾਲ ਗੁਜਰਾਤ ਨੇ ਉਸ ਨੂੰ ਡੈਬਿਯੂ ਕਰਨ ਦਾ ਮੌਕਾ ਦਿੱਤਾ।