ਹੁਣ ਨਜ਼ਰਾਂ ਸਿਰਫ ਓਲੰਪਿਕ ਤਮਗੇ ''ਤੇ : ਦੁਤੀ ਚੰਦ

Sunday, Sep 16, 2018 - 10:24 AM (IST)

ਨਵੀਂ ਦਿੱਲੀ— ਏਸ਼ੀਆਈ ਖੇਡਾਂ 'ਚ ਦੇਸ਼ ਨੂੰ ਚਾਂਦੀ ਦਾ ਤਮਗਾ ਦਿਵਾਉਣ ਵਾਲੀ ਭਾਰਤ ਦੀ ਉਡਣਪਰੀ ਦੁਤੀ ਚੰਦ ਓਲੰਪਿਕ 'ਚ ਤਮਗਾ ਜਿੱਤਣ ਦੇ ਇਕਮਾਤਰ ਟੀਚੇ ਦੇ ਨਾਲ ਅਭਿਆਸ ਕਰ ਰਹੀ ਹੈ। 
Image result for Dutee Chand
ਦੁਤੀ ਚੰਦ ਨੇ ਜਕਾਰਤਾ 'ਚ ਹੋਈਆਂ ਏਸ਼ੀਆਈ ਖੇਡਾਂ 'ਚ ਮਹਿਲਾਵਾਂ ਦੀ 200 ਮੀਟਰ ਦੌੜ ਅਤੇ 100 ਮੀਟਰ 'ਚ ਚਾਂਦੀ ਦਾ ਤਮਗਾ ਆਪਣੇ ਨਾਂ ਕੀਤਾ। ਦੁਤੀ ਨੇ ਪੱਤਰਕਾਰਾਂ ਨੂੰ ਕਿਹਾ, ''ਮੈਂ ਕਦੀ ਹਾਰ ਮੰਨਣਾ ਨਹੀਂ ਸਿੱਖਿਆ ਹੈ। ਬਚਪਨ ਤੋਂ ਅਜੇ ਤੱਕ ਲਗਾਤਾਰ ਚੁਣੌਤੀਆਂ ਤੋਂ ਲੜ ਕੇ ਅੱਗੇ ਵਧੀ ਹਾਂ ਅਤੇ ਹਰ ਹਾਲਾਤ 'ਚ ਟ੍ਰੇਨਿੰਗ 'ਤੇ ਧਿਆਨ ਦਿੰਦੀ ਹਾਂ। ਇਹੋ ਵਜ੍ਹਾ ਹੈ ਕਿ ਮੈਨੂੰ ਇਕ ਤੋਂ ਬਾਅਦ ਇਕ ਸਫਲਤਾ ਮਿਲਦੀ ਰਹੀ। ਹੁਣ ਮੇਰਾ ਟੀਚਾ ਓਲੰਪਿਕ 'ਚ ਦੇਸ਼ ਲਈ ਤਮਗਾ ਜਿੱਤਣਾ ਹੈ। ਸੂਬਾ ਸਰਕਾਰ ਤੋਂ ਵੀ ਮੈਨੂੰ ਮਦਦ ਮਿਲ ਰਹੀ ਹੈ।''


Related News