ਦੁਤੀ 200 ਮੀਟਰ ਦੇ ਫਾਈਨਲ ''ਚ ਪੰਜਵੇਂ ਸਥਾਨ ''ਤੇ ਰਹੀ

07/13/2019 11:06:02 AM

ਸਪੋਰਟਸ ਡੈਸਕ— ਭਾਰਤੀ ਦੌੜਾਕ ਦੁਤੀ ਚੰਦ ਵਰਲਡ ਯੂਨੀਵਰਸਿਟੀ ਖੇਡਾਂ ਦੇ 200 ਮੀਟਰ ਦੌੜ ਮੁਕਾਬਲੇ 'ਚ ਇੱਥੇ ਪੰਜਵੇਂ ਸਥਾਨ 'ਤੇ ਰਹੀ। ਸਿਰਫ ਤਿੰਨ ਦਿਨਾਂ 'ਚ ਆਪਣੀ ਪੰਜਵੀਂ ਦੌੜ 'ਚ ਹਿੱਸਾ ਲੈ ਰਹੀ ਦੁਤੀ ਨੇ 23.30 ਸਕਿੰਟ ਦਾ ਸਮਾਂ ਲਿਆ ਜੋ ਅਪ੍ਰੈਲ 'ਚ ਏਸ਼ੀਆਈ ਚੈਂਪੀਅਨਸ਼ਿਪ (23.34 ਸਕਿੰਟ) ਦੇ ਉਨ੍ਹਾਂ ਦੇ ਪ੍ਰਦਰਸ਼ਨ ਨਾਲਂੋ ਖ਼ਰਾਬ ਸੀ। 200 ਮੀਟਰ 'ਚ ਉਨ੍ਹਾਂ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ 23.00 ਸਕਿੰਟ ਦਾ ਸੀ।

23 ਸਾਲ ਦੀ ਇਸ ਦੌੜਾਕ ਇਸ ਤੋਂ ਬਾਅਦ ਚਾਰ ਗੁਣਾ 100 ਮੀਟਰ ਰਿਲੇ ਦੌੜ 'ਚ ਹਿੱਸਾ ਲਿਆ ਪਰ ਇਸ ਮੁਕਾਬਲੇ 'ਚ ਭਾਰਤੀ ਟੀਮ 46.23 ਸਕਿੰਟ ਦੇ ਸਮੇਂ ਦੇ ਨਾਲ ਆਪਣੀ ਹੀਟ 'ਚ ਛੇਵੇਂ ਅਤੇ ਓਵਰਆਲ 13ਵੇਂ ਸਥਾਨ 'ਤੇ ਰਹੀ। ਭਾਰਤੀ ਪੁਰਸ਼ ਚਾਰ ਗੁਣਾ 100 ਮੀਟਰ ਰਿਲੇ ਦੌੜ 'ਚ 40.73 ਸਕਿੰਟ ਦੇ ਸਮੇਂ ਦੇ ਨਾਲ ਹੀਟ 'ਚ ਚੌਥੇ ਅਤੇ ਕੁਲ 11ਵੇਂ ਸਥਾਨ 'ਤੇ ਰਹੀ। ਰਾਸ਼ਟਰੀ ਰਿਕਾਰਡਧਾਰੀ ਦੁਤੀ ਮੰਗਲਵਾਰ ਨੂੰ 100 ਮੀਟਰ ਦੌੜ 'ਚ ਸੋਨ ਤਮਗਾ ਜਿੱਤ ਕੇ ਇਨ੍ਹਾਂ ਖੇਡਾਂ 'ਚ ਅਵੱਲ ਰਹਿਣ ਵਾਲੀ ਭਾਰਤੀ ਮਹਿਲਾ ਟ੍ਰੈਕ ਅਤੇ ਫੀਲਡ ਖਿਡਾਰਨ ਬਣੀ ਸੀ।

Tarsem Singh

This news is Content Editor Tarsem Singh