ਅਭਿਆਸ ਦੌਰਾਨ ਫੁੱਟਬਾਲ ''ਤੇ ਇੰਗਲੈਂਡ ਕ੍ਰਿਕਟ ਬੋਰਡ ਨੇ ਲਗਾਇਆ ਬੈਨ

01/03/2020 7:43:36 PM

ਲੰਡਨ— ਇੰਗਲੈਂਡ ਨੇ ਦੱਖਣੀ ਅਫਰੀਕਾ ਵਿਰੁੱਧ ਸੀਰੀਜ਼ ਤੋਂ ਪਹਿਲਾਂ ਅਭਿਆਸ ਦੇ ਦੌਰਾਨ ਓਪਨਰ ਰੋਰੀ ਬਨਰਸ ਦੇ ਸੱਟ ਲੱਗਣ ਤੋਂ ਬਾਅਦ ਸਾਰੇ ਕ੍ਰਿਕਟਰਾਂ ਨੂੰ ਟ੍ਰੇਨਿੰਗ ਦੌਰਾਨ ਫੁੱਟਬਾਲ ਖੇਡਣ ਤੋਂ ਸਖਤ ਮਨ੍ਹਾ ਕਰ ਦਿੱਤਾ ਹੈ। ਇੰਗਲੈਂਡ ਤੇ ਦੱਖਣੀ ਅਫਰੀਕਾ ਵਿਚਾਲੇ ਚਾਰ ਟੈਸਟ ਮੈਚਾਂ ਦੀ ਮੌਜੂਦਾ ਸੀਰੀਜ਼ ਤੋਂ ਪਹਿਲਾਂ ਰੋਰੀ ਟ੍ਰੇਨਿੰਗ ਦੇ ਦੌਰਾਨ ਫੁੱਟਬਾਲ ਖੇਡਦੇ ਹੋਏ ਜ਼ਖਮੀ ਹੋ ਗਏ ਸਨ ਜਿਸ ਤੋਂ ਬਾਅਦ ਉਹ ਪੂਰੀ ਟੈਸਟ ਸੀਰੀਜ਼ ਤੋਂ ਬਾਹਰ ਹੋ ਗਏ। ਬਨਰਸ ਪਹਿਲੇ ਟੈਸਟ 'ਚ ਇੰਗਲੈਂਡ ਦੇ ਚੋਟੀ ਦੇ ਸਕੋਰਰ ਰਹੇ ਸਨ ਪਰ ਕੇਪਟਾਊਨ ਟੈਸਟ ਤੋਂ ਪਹਿਲਾਂ ਅਭਿਆਸ ਦੇ ਦੌਰਾਨ ਫੁੱਟਬਾਲ ਖੇਡਦੇ ਹੋਏ ਉਸਦੇ ਸੱਟ ਲੱਗ ਗਈ ਸੀ। ਉਸਦੇ ਸਕੈਨ 'ਚ ਪਤਾ ਲੱਗਿਆ ਹੈ ਕਿ ਉਸਦੀਆਂ ਮਾਸਪੇਸ਼ੀਆਂ 'ਚ ਖਿਚਾਅ ਆ ਗਿਆ ਹੈ।


ਬਨਰਸ ਦੀ ਸੱਟ ਤੋਂ ਬਾਅਦ ਇੰਗਲੈਂਡ ਕ੍ਰਿਕਟ ਬੋਰਡ (ਈ. ਸੀ. ਬੀ.) ਦੇ ਨਿਰਦੇਸ਼ਕ ਐਸ਼ਲੇ ਗਾਈਲਸ ਤੇ ਮੁੱਖ ਕੋਚ ਕ੍ਰਿਸ ਸਿਲਵਰਵੁਡ ਨੇ ਕ੍ਰਿਕਟਰਾਂ ਨੂੰ ਫੁੱਟਬਾਲ ਨਾਲ ਵਾਰਮਅਪ ਦੇ ਲਈ ਖੇਡਣ ਤੋਂ ਮਨ੍ਹਾ ਕਰ ਦਿੱਤਾ ਹੈ। ਜਾਈਲਸ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਹੀ ਖਿਡਾਰੀਆਂ ਨੂੰ ਫੁੱਟਬਾਲ ਨਹੀਂ ਖੇਡਣ ਦੇ ਲਈ ਕਿਹਾ ਹੈ ਅਤੇ ਵਾਰਮਅਪ ਦੇ ਦੌਰਾਨ ਉਹ ਖਿਡਾਰੀਆਂ ਨੂੰ ਫੁੱਟਬਾਲ ਖੇਡਦੇ ਦੇਖ ਬਹੁਤ ਨਿਰਾਸ਼ ਹੁੰਦੇ ਹਨ। ਮੌਜੂਦਾ ਸੀਰੀਜ਼ 'ਚ ਇੰਗਲੈਂਡ ਦੇ ਲਈ ਬਨਰਸ ਦਾ ਜ਼ਖਮੀ ਹੋਣ ਵੱਡਾ ਝਟਕਾ ਹੈ, ਜਿਸ ਨੇ ਸੈਂਚੁਰੀਅਨ ਟੈਸਟ 'ਚ 84 ਦੌੜਾਂ ਬਣਾਈਆਂ ਸਨ, ਇਸ ਮੈਚ ਨੂੰ ਇੰਗਲੈਂਡ ਟੀਮ 107 ਦੌੜਾਂ ਨਾਲ ਹਾਰ ਗਈ ਸੀ। ਸੀਰੀਜ਼ 'ਚ ਜੋਫ੍ਰਾ ਆਰਚਰ ਵੀ ਬੀਮਾਰੀ ਕਾਰਨ ਅਭਿਆਸ 'ਚ ਹਿੱਸਾ ਨਹੀਂ ਲੈ ਸਕੇ।

Gurdeep Singh

This news is Content Editor Gurdeep Singh