ਮੈਚ ਦੌਰਾਨ ਦਰਸ਼ਕ ਨੂੰ ਕੱਢੀ ਗਾਲ੍ਹ, ਸਾਊਥ ਅਭਿਨੇਤਰੀ ਪ੍ਰਸ਼ਾਂਤੀ ''ਤੇ ਕੇਸ ਦਰਜ

04/22/2019 9:15:21 PM

ਜਲੰਧਰ — ਸਾਊਥ ਫਿਲਮਾਂ ਦੀ ਅਭਿਨੇਤਰੀ ਪ੍ਰ੍ਰਸ਼ਾਂਤੀ 'ਤੇ ਬੀਤੇ ਦਿਨੀਂ ਮੈਚ ਦੌਰਾਨ ਦਰਸ਼ਕਾਂ ਨੂੰ ਧਮਕਾਉਣ ਤੇ ਗਾਲ੍ਹਾਂ ਕੱਢਣ ਦੇ ਦੋਸ਼ ਵਿਚ ਕੇਸ ਦਰਜ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ਵਿਚ ਹੈਦਰਾਬਾਦ ਵਿਖੇ ਸਨਰਾਈਜ਼ਰਜ਼ ਹੈਦਰਾਬਾਦ ਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਖੇਡੇ ਗਏ ਮੈਚ ਦੌਰਾਨ ਪ੍ਰਸ਼ਾਂਤੀ ਨੇ ਨਾ ਸਿਰਫ ਇਕ ਵਿਅਕਤੀ ਨੂੰ ਗਾਲ੍ਹਾਂ ਕੱਢੀਆਂ ਸਗੋਂ ਹੱਥੋਪਾਈ ਦੀ ਨੀਅਤ ਨਾਲ ਉਸ ਵੱਲ ਵਧੀ ਵੀ। ਪੁਲਸ ਨੇ ਪ੍ਰਸ਼ਾਂਤੀ ਸਮੇਤ 5 ਲੋਕਾਂ 'ਤੇ ਮਾਮਲਾ ਦਰਜ ਕਰ ਲਿਆ ਹੈ।


ਸ਼ਿਕਾਇਤ ਵਿਚ ਲਿਖਿਆ ਗਿਆ ਹੈ ਕਿ ਇਹ ਲੋਕ ਮੈਚ ਦੌਰਾਨ ਕਾਰਪੋਰੇਟ ਬਾਕਸ ਵਿਚ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੇ ਸਨ। ਸ਼ਿਕਾਇਤ ਮੁਤਾਬਕ ਪ੍ਰਸ਼ਾਂਤੀ ਤੇ ਉਸ ਦੇ ਸਾਥੀਆਂ ਨੇ ਸ਼ਿਕਾਇਤ ਕਰਨ ਵਾਲੇ ਵਿਅਕਤੀ ਨੂੰ ਨਾ ਸਿਰਫ ਮੈਚ ਦੇਖਣ ਨੂੰ ਰੋਕਿਆ ਸਗੋਂ ਉਸ ਨੂੰ ਗਾਲ੍ਹਾਂ ਵੀ ਕੱਢੀਆਂ। ਪੁਲਸ ਨੇ ਆਈ. ਪੀ. ਸੀ. ਦੀ ਧਾਰਾ 341, 188 ਤੇ 506 ਦੇ ਤਹਿਤ ਕੇਸ ਦਰਜ ਕਰ ਲਿਆ ਹੈ। ਇਨ੍ਹਾਂ ਲੋਕਾਂ 'ਤੇ ਕਾਰਪੋਰੇਟ ਬਾਕਸ ਵਿਚ ਸ਼ਰਾਬ ਪੀਣ ਦਾ ਵੀ ਦੋਸ਼ ਲੱਗਾ ਹੈ।


ਜ਼ਿਕਰਯੋਗ ਹੈ ਕਿ ਪ੍ਰਸ਼ਾਂਤੀ ਸਾਊਥ ਫਿਲਮਾਂ ਵਿਚ ਆਪਣੇ ਬੋਲਡ ਰੋਲ ਤੇ ਫੋਟੋਸ਼ੂਟ ਲਈ ਜਾਣੀ ਜਾਂਦੀ ਹੈ। ਉਹ ਕਈ ਪ੍ਰੋਗਰਾਮਾਂ ਨੂੰ ਹੋਸਟ ਵੀ ਕਰ ਚੁੱਕੀ ਹੈ। ਮੈਚ ਵਾਲੇ ਦਿਨ ਉਹ ਸਨਰਾਈਜ਼ਰਜ਼ ਹੈਦਰਾਬਾਦ ਟੀਮ ਨੂੰ ਸਪੋਰਟ ਕਰਨ ਆਈ ਸੀ। ਉਥੇ ਹੀ ਪ੍ਰਸ਼ਾਂਤੀ ਮਾਮਲਾ ਦਰਜ ਹੋਣ ਤੋਂ ਬਾਅਦ ਤੋਂ ਹੀ ਗਾਇਬ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਆਪਣੇ ਵਕੀਲ ਨਾਲ ਘਟਨਾਕ੍ਰਮ 'ਤੇ ਸਫਾਈ ਦੇਣਾ ਚਾਹੁੰਦੀ ਹੈ। ਪ੍ਰਸ਼ਾਂਤੀ ਨਾਲ ਜੁੜੇ ਸੂਤਰ ਦੱਸਦੇ ਹਨ ਕਿ ਉਸ ਨੂੰ ਕਿਸੇ ਸਾਜ਼ਿਸ਼ ਤਹਿਤ ਫਸਾਇਆ ਗਿਆ ਹੈ। ਉਹ ਤਾਂ ਉਕਤ ਵਿਅਕਤੀ ਨੂੰ ਕੁਮੈਂਟ ਕਰਨ ਤੋਂ ਰੋਕ ਰਹੀ ਸੀ।

Gurdeep Singh

This news is Content Editor Gurdeep Singh