ਇਸ ਨਵੇਂ ਨਿਯਮਾਂ ਕਾਰਨ ਧੋਨੀ ਨੂੰ ਬਦਲਣਾ ਪਵੇਗਾ ਆਪਣਾ ਖੇਡ

Wednesday, Jan 10, 2018 - 06:54 PM (IST)

ਨਵੀਂ ਦਿੱਲੀ— ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਦਾ ਬੈਟਿੰਗ ਸਟਾਈਲ ਤਾਂ ਸਭ ਜਾਣਦੇ ਹਨ। ਉਸ ਦਾ ਆਖਰੀ ਓਵਰਸ 'ਚ ਭਾਰੀ ਬੱਲੇ ਨਾਲ ਬੱਲੇਬਾਜ਼ੀ ਕਰਨਾ ਵੀ ਉਸ ਦਾ ਟ੍ਰੇਡਮਾਰਕ ਸਟਾਈਲ ਹੈ। ਹਾਲਾਂਕਿ ਹੁਣ ਧੋਨੀ ਨੂੰ ਇਸ 'ਚ ਵੱਡਾ ਬਦਲਾਅ ਕਰਨਾ ਹੋਵੇਗਾ। 1 ਅਕਤੂਬਰ ਤੋਂ ਹੀ ਧੋਨੀ, ਡੇਵਿਡ ਵਾਰਨਰ, ਕ੍ਰਿਸ ਗੇਲ ਅਤੇ ਕਾਇਰਨ ਪੋਲਾਰਡ ਨੂੰ ਗੇਂਦਬਾਜ਼ਾਂ 'ਤੇ ਭਾਰੀ ਹੋਣ ਤੋਂ ਪਹਿਲਾਂ ਆਪਣੀ ਰਣਨੀਤੀ 'ਤੇ ਵਿਚਾਰ ਕਰਨਾ ਹੋਵੇਗਾ।
ਨਵੇਂ ਨਿਯਮਾਂ ਅਨੁਸਾਰ ਬੱਲੇ ਦੀ ਮੋਟਾਈ ਜੋ ਖਾਸ ਤੌਰ 'ਤੇ ਬੱਲੇ ਦੇ ਹੇਠਲੇ ਹਿੱਸੇ 'ਚ ਹੁੰਦੀ ਹੈ। ਇਹ 40 ਮਿਮੀ ਤੋਂ ਜ਼ਿਆਦਾ ਨਹੀਂ ਹੋ ਸਕਦੀ। ਇਸ ਸਾਲ ਮਾਰਚ 'ਚ ਮੇਲਬਾਰਨ ਕ੍ਰਿਕਟ ਕਲੱਬ ਨੇ ਬੱਲੇ ਦੀ ਮੋਟਾਈ ਦੇ ਹਵਾਲੇ 'ਚ ਫੈਸਲਾ ਕੀਤਾ ਸੀ। ਯਾਨੀ ਕਿ ਧੋਨੀ ਸਮੇਤ ਇਨ੍ਹਾਂ ਖਿਡਾਰੀਆਂ ਨੂੰ ਵੀ ਹੁਣ ਨਵੇਂ ਬੱਲੇ ਨਾਲ ਖੇਡਣ ਦੀ ਆਦਮ ਬਣਾਉਣੀ ਹੋਵੇਗੀ। ਹਾਲਾਂਕਿ ਇਸ 'ਚ ਭਾਰਤੀ ਕਪਤਾਨ ਵਿਰਾਟ ਕੋਹਲੀ ਇਸ ਦੇ ਅਪਵਾਦ ਰਹੇਗਾ। ਕੋਹਲੀ ਦਾ ਬੱਲਾ ਨਵੇਂ ਨਿਯਮਾਂ ਦੇ ਹਿਸਾਬ ਨਾਲ ਫਿੱਟ ਬੈਠਦਾ ਹੈ।


Related News